ਲੁਧਿਆਣਾ ਮੇਅਰ ਅਤੇ ਦਿਲਜੀਤ ਦੋਸਾਂਝ ਨੂੰ ਬੰਬ ਧਮਾਕੇ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਲੁਧਿਆਣਾ ਮੇਅਰ ਅਤੇ ਦਿਲਜੀਤ ਦੋਸਾਂਝ ਨੂੰ ਬੰਬ ਧਮਾਕੇ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਈਮੇਲ ਵਿੱਚ ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।

ਲੁਧਿਆਣਾ

ਬਿਊਰੋ ਰਿਪੋਰਟ

ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਅਕਾਊਂਟ ’ਤੇ ਸੋਮਵਾਰ ਸਵੇਰੇ ਇੱਕ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ। ਈਮੇਲ ਵਿੱਚ ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।

ਧਮਕੀ ਮਿਲਣ ਮਗਰੋਂ ਪੁਲਿਸ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਆਡ ਨੂੰ ਤੁਰੰਤ ਐਮਸੀ ਜ਼ੋਨ ਏ ਦਫ਼ਤਰ ਅਤੇ ਦਿਲਜੀਤ ਦੋਸਾਂਝ ਨਾਲ ਸੰਬੰਧਤ ਥਾਵਾਂ ਦੇ ਨੇੜੇ ਤਾਇਨਾਤ ਕੀਤਾ ਗਿਆ। ਸਾਵਧਾਨੀ ਦੇ ਤੌਰ ’ਤੇ ਜ਼ੋਨ ਏ ਦਫ਼ਤਰ ਦੀ ਇਮਾਰਤ ਖਾਲੀ ਕਰਵਾ ਲਈ ਗਈ ਅਤੇ ਪੂਰੇ ਇਲਾਕੇ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ।

ਈਮੇਲ ਵਿੱਚ ਹਮਲੇ ਦਾ ਸਮਾਂ ਵੀ ਲਿਖਿਆ

ਜਾਣਕਾਰੀ ਅਨੁਸਾਰ ਇਹ ਈਮੇਲ ਸੋਮਵਾਰ ਸਵੇਰੇ ਕਰੀਬ 7:28 ਵਜੇ ਪ੍ਰਾਪਤ ਹੋਈ। ਈਮੇਲ ਦਾ ਸਿਰਲੇਖ “Bomb Blast – Mayor Office Ludhiana!” ਸੀ। ਇਸ ਵਿੱਚ ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੇ ਘਰ ’ਤੇ ਧਮਾਕੇ ਕਰਨ ਦੀ ਸਿੱਧੀ ਚੇਤਾਵਨੀ ਦਿੱਤੀ ਗਈ ਸੀ।

ਈਮੇਲ ਵਿੱਚ ਹਮਲੇ ਲਈ ਖਾਸ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ। ਮੇਅਰ ਦਫ਼ਤਰ ’ਤੇ ਧਮਾਕੇ ਦੀ ਧਮਕੀ ਦੁਪਹਿਰ 1:11 ਵਜੇ ਲਈ ਦਿੱਤੀ ਗਈ, ਜਦਕਿ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਲਈ ਰਾਤ 9:11 ਵਜੇ ਦਾ ਸਮਾਂ ਦਰਸਾਇਆ ਗਿਆ। ਈਮੇਲ ਵਿੱਚ ਇਹ ਵੀ ਲਿਖਿਆ ਗਿਆ ਕਿ “ਜੋ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ, ਉਸਨੂੰ ਮਾਰ ਦਿੱਤਾ ਜਾਵੇਗਾ।”

ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *