ਪੰਜਾਬ ‘ਚ ਲੂ ਦਾ ਕਹਿਰ ਜਾਰੀ: 9 ਜ਼ਿਲ੍ਹਿਆਂ ਲਈ ਆਰੇਂਜ ਤੇ ਬਾਕੀਆਂ ਲਈ ਯੈਲੋ ਅਲਰਟ, ਤਾਪਮਾਨ ਆਮ ਨਾਲੋਂ 4.6 ਡਿਗਰੀ ਉੱਪਰ

ਪੰਜਾਬ ‘ਚ ਲੂ ਦਾ ਕਹਿਰ ਜਾਰੀ: 9 ਜ਼ਿਲ੍ਹਿਆਂ ਲਈ ਆਰੇਂਜ ਤੇ ਬਾਕੀਆਂ ਲਈ ਯੈਲੋ ਅਲਰਟ, ਤਾਪਮਾਨ ਆਮ ਨਾਲੋਂ 4.6 ਡਿਗਰੀ ਉੱਪਰ

ਮੌਸਮ ਵਿਭਾਗ ਅਨੁਸਾਰ 21 ਮਈ ਨੂੰ ਵੀ ਇਹੋ ਜਿਹੇ ਹਾਲਾਤ ਬਣੇ ਰਹਿਣਗੇ। 22 ਅਤੇ 23 ਮਈ ਲਈ ਪਠਾਨਕੋਟ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਪਠਾਨਕੋਟ ਵਿੱਚ ਯੈਲੋ ਅਲਰਟ ਰਹੇਗਾ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਵਿੱਚ ਗਰਮੀ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਅੱਜ ਸੂਬੇ ਭਰ ਵਿੱਚ ਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਲਈ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ (ਮੁਹਾਲੀ) ਵਿੱਚ ਯੈਲੋ ਅਲਰਟ ਲਾਗੂ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਵੀ ਅੱਜ ਲੂ ਦਾ ਆਰੇਂਜ ਅਲਰਟ ਜਾਰੀ ਹੈ ਅਤੇ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ 21 ਮਈ ਨੂੰ ਵੀ ਇਹੋ ਜਿਹੇ ਹਾਲਾਤ ਬਣੇ ਰਹਿਣਗੇ। 22 ਅਤੇ 23 ਮਈ ਲਈ ਪਠਾਨਕੋਟ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਪਠਾਨਕੋਟ ਵਿੱਚ ਯੈਲੋ ਅਲਰਟ ਰਹੇਗਾ।

ਦੂਜੇ ਪਾਸੇ, ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ਵਿੱਚ ਬੀਤੇ 24 ਘੰਟਿਆਂ ਦੌਰਾਨ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਲਾਕੇ ਵਿੱਚ ਭਿਆਨਕ ਗਰਮੀ ਮਹਿਸੂਸ ਕੀਤੀ ਗਈ।

ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 43.2 ਡਿਗਰੀ, ਚੰਡੀਗੜ੍ਹ ਏਅਰਪੋਰਟ ਦਾ 42.6 ਡਿਗਰੀ ਅਤੇ ਅੰਮ੍ਰਿਤਸਰ ਦਾ ਵੀ 43.2 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ਵਿੱਚ 44.2 ਡਿਗਰੀ, ਪਟਿਆਲਾ ਵਿੱਚ 45.3 ਡਿਗਰੀ, ਗੁਰਦਾਸਪੁਰ ਵਿੱਚ 43 ਡਿਗਰੀ ਅਤੇ ਬਠਿੰਡਾ ਏਅਰਪੋਰਟ ‘ਤੇ 45.9 ਡਿਗਰੀ ਤਾਪਮਾਨ ਰਿਹਾ। ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਵਿੱਚ 43 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਅਬੋਹਰ ਵਿੱਚ 42.4 ਡਿਗਰੀ, ਫਿਰੋਜ਼ਪੁਰ ਵਿੱਚ 42.9 ਡਿਗਰੀ, ਹੁਸ਼ਿਆਰਪੁਰ ਵਿੱਚ 41.1 ਡਿਗਰੀ ਅਤੇ ਸਾਲੇਰਨ ਵਿੱਚ 41.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੁਹਾਲੀ ਦਾ ਤਾਪਮਾਨ 41.6 ਡਿਗਰੀ ਰਿਹਾ, ਜਦਕਿ ਥੀਨ ਡੈਮ ਵਿੱਚ 40.8 ਡਿਗਰੀ ਅਤੇ ਭਾਖੜਾ ਡੈਮ ਵਿੱਚ 42.5 ਡਿਗਰੀ ਤਾਪਮਾਨ ਦਰਜ ਹੋਇਆ। ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਗਰਮੀ ਦਾ ਅਸਰ ਜਾਰੀ ਰਿਹਾ ਅਤੇ ਇੱਥੇ ਵੱਧੋ-ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *