ਪਿੰਡ ਦੀ ਪੰਚਾਇਤ ਮੁਅੱਤਲ, ਸਰਪੰਚ ਸਮੇਤ ਮੈਂਬਰਾਂ ’ਤੇ ਵੱਡੀ ਕਾਰਵਾਈ
ਇਹ ਕਾਰਵਾਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ (DDP) ਪਟਿਆਲਾ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।

ਪਟਿਆਲਾ
ਬਿਊਰੋ ਰਿਪੋਰਟ
Patiala ਦੇ ਦਿਹਾਤੀ ਖੇਤਰ ਵਿੱਚ ਸਥਿਤ ਪਿੰਡ ਲੰਗ ਦੀ ਪੰਚਾਇਤ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ (DDP) ਪਟਿਆਲਾ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।
ਇਸ ਹੁਕਮ ਤਹਿਤ ਜਸਵਿੰਦਰ ਕੌਰ (ਸਰਪੰਚ), ਗੁਰਮੀਤ ਕੌਰ (ਪੰਚ), ਮਨਪ੍ਰੀਤ ਸਿੰਘ (ਪੰਚ), ਅਮਨਦੀਪ ਸਿੰਘ (ਪੰਚ), ਮਸਤ ਖਾਨ (ਪੰਚ), ਗੁਰਦੀਪ ਸਿੰਘ (ਪੰਚ) ਅਤੇ ਗੁਰਮੇਲ ਕੌਰ (ਪੰਚ) ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।
ਇਹ ਕਾਰਵਾਈ ਪਿੰਡ ਦੇ ਰਹਿਣ ਵਾਲੇ ਮੇਵਾ ਸਿੰਘ, ਜੋ ਕਿ ਮਰਹੂਮ ਰਾਮ ਈਸ਼ਵਰ ਸਿੰਘ ਦੇ ਪੁੱਤਰ ਹਨ, ਵੱਲੋਂ ਪੰਚਾਇਤ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਸ਼ਿਕਾਇਤਕਰਤਾ ਨੇ ਪੰਚਾਇਤ ਉੱਤੇ ਕਈ ਦੋਸ਼ ਲਗਾਏ ਹਨ, ਜਿਨ੍ਹਾਂ ਦੀ ਜਾਂਚ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਮੁਅੱਤਲੀ ਦੇ ਨਾਲ ਹੀ ਡੀਡੀਪੀਓ ਨੇ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਕਿ ਸੰਬੰਧਤ ਸਰਪੰਚ ਅਤੇ ਪੰਚ ਹੁਣ ਗ੍ਰਾਮ ਪੰਚਾਇਤ ਲੰਗ ਦੀਆਂ ਕਿਸੇ ਵੀ ਮੀਟਿੰਗ ਜਾਂ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਪੰਚਾਇਤ ਦੇ ਬੈਂਕ ਖਾਤਿਆਂ ਨਾਲ ਜੁੜੀ ਕਿਸੇ ਵੀ ਲੈਣ-ਦੇਣ ਜਾਂ ਕਾਰਵਾਈ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Play City Casino? Alright, sounds like a good time. The RTP seems pretty decent from what I can tell. Might be worth a punt this weekend! play city casino