ਪੰਜਾਬ ਵਿੱਚ ਦੁੱਧ ਮਹਿੰਗਾ, ਵੇਰਕਾ ਨੇ ਵਧਾਏ ਨਵੇਂ ਰੇਟ

ਪੰਜਾਬ ਵਿੱਚ ਦੁੱਧ ਮਹਿੰਗਾ, ਵੇਰਕਾ ਨੇ ਵਧਾਏ ਨਵੇਂ ਰੇਟ

ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਿਕ ਪੱਤਰ ਰਾਹੀਂ ਵੇਰਕਾ ਦੇ ਸਾਰੇ ਵੰਡਕਾਰਾਂ ਨੂੰ ਸੋਧੀਆਂ ਹੋਈਆਂ ਕੀਮਤਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਚੰਡੀਗੜ੍ਹ

ਬਿਊਰੋ ਰਿਪੋਰਚ

Amul ਤੋਂ ਬਾਅਦ ਹੁਣ ਸਹਿਕਾਰੀ ਖੇਤਰ ਦੇ ਮਸ਼ਹੂਰ ਸਰਕਾਰੀ ਦੁੱਧ ਬਰਾਂਡ Verka ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਵੱਲੋਂ ਵੱਖ-ਵੱਖ ਕਿਸਮਾਂ ਦੇ ਦੁੱਧ ਉੱਤੇ 2 ਰੁਪਏ ਪ੍ਰਤੀ ਲੀਟਰ ਦਾ ਇਜ਼ਾਫ਼ਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 14 ਮਈ ਤੋਂ ਲਾਗੂ ਹੋ ਜਾਣਗੀਆਂ।

ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਿਕ ਪੱਤਰ ਰਾਹੀਂ ਵੇਰਕਾ ਦੇ ਸਾਰੇ ਵੰਡਕਾਰਾਂ ਨੂੰ ਸੋਧੀਆਂ ਹੋਈਆਂ ਕੀਮਤਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਵੇਰਕਾ ਦਾ ਇੱਕ ਲੀਟਰ ਸਟੈਂਡਰਡ ਦੁੱਧ, ਜੋ ਪਹਿਲਾਂ 63 ਰੁਪਏ ਵਿੱਚ ਮਿਲਦਾ ਸੀ, ਹੁਣ 65 ਰੁਪਏ ਵਿੱਚ ਵੇਚਿਆ ਜਾਵੇਗਾ। ਇਸੇ ਤਰ੍ਹਾਂ ਫੁੱਲ ਕ੍ਰੀਮ ਦੁੱਧ ਦੀ ਕੀਮਤ 69 ਰੁਪਏ ਤੋਂ ਵੱਧ ਕੇ 71 ਰੁਪਏ ਹੋ ਗਈ ਹੈ।

ਅੱਧੇ ਲੀਟਰ ਵਾਲੇ ਪੈਕਟਾਂ ਦੀ ਕੀਮਤ ਵਿੱਚ ਵੀ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਪੈਕਟਾਂ ‘ਤੇ ਛਪੀ ਪੁਰਾਣੀ ਕੀਮਤ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੁਰਾਣਾ ਸਟਾਕ ਮੁਕੰਮਲ ਤੌਰ ‘ਤੇ ਖਤਮ ਨਹੀਂ ਹੋ ਜਾਂਦਾ।

13 ਮਈ ਨੂੰ ਜਾਰੀ ਕੀਤੀ ਗਈ ਅਧਿਕਾਰਿਕ ਸੂਚਨਾ ਮੁਤਾਬਕ, ਵੱਖ-ਵੱਖ ਪ੍ਰਸਿੱਧ ਕਿਸਮਾਂ ਦੇ ਦੁੱਧ ‘ਤੇ 1 ਰੁਪਏ ਤੋਂ 2 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਲੁਧਿਆਣਾ, ਰੋਪੜ, ਬੱਦੀ ਅਤੇ ਸ਼ਿਮਲਾ ਦੇ ਖਪਤਕਾਰਾਂ ਉੱਤੇ ਪਵੇਗਾ।

ਇਸ ਤੋਂ ਪਹਿਲਾਂ ਡੇਅਰੀ ਖੇਤਰ ਦੀ ਮਸ਼ਹੂਰ ਕੰਪਨੀ ਅਮੂਲ ਨੇ ਵੀ ਆਪਣੇ ਵੱਖ-ਵੱਖ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਅਮੂਲ ਵੱਲੋਂ ਵੀ ਨਵੇਂ ਰੇਟ 14 ਮਈ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੀਮਤਾਂ ਵਿੱਚ ਕੀਤਾ ਗਿਆ ਇਹ ਵਾਧਾ ਅਮੂਲ ਸਟੈਂਡਰਡ ਦੁੱਧ, ਮੱਝ ਦਾ ਦੁੱਧ, ਗੋਲਡ, ਸਲਿਮ ਐਂਡ ਟਰਿਮ, ਚਾਹ ਲਈ ਖ਼ਾਸ ਦੁੱਧ, ਤਾਜ਼ਾ ਦੁੱਧ ਅਤੇ ਗਾਂ ਦੇ ਦੁੱਧ ਸਮੇਤ ਕਈ ਖ਼ਾਸ ਕਿਸਮਾਂ ਦੇ ਉਤਪਾਦਾਂ ‘ਤੇ ਲਾਗੂ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *