ਮੁੜ ਵਿਵਾਦਾਂ ਵਿੱਚ ਘਿਰੇ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਝਲਕ ਵਿੱਚ ਮਹਿਲਾ ਲਈ ਵਰਤੀ ਅਪਮਾਨਜਨਕ ਭਾਸ਼ਾ
ਇਹ ਸ਼ਿਕਾਇਤ ਵਕੀਲ ਉੱਜਵਲ ਭਸੀਨ ਵੱਲੋਂ ਦਿੱਤੀ ਗਈ ਹੈ। ਸ਼ਿਕਾਇਤਕਰਤਾ ਨੇ ਯੋਗਰਾਜ ਸਿੰਘ ਦੇ ਨਾਲ-ਨਾਲ ਫਿਲਮ ਦੇ ਨਿਰਮਾਤਾਵਾਂ ਅਤੇ ਇਸ ਦੀ ਪ੍ਰਸਾਰਣ ਨਾਲ ਜੁੜੇ ਲੋਕਾਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਸਾਬਕਾ ਭਾਰਤੀ ਕ੍ਰਿਕਟਰ Yuvraj Singh ਦੇ ਪਿਤਾ Yograj Singh ਖ਼ਿਲਾਫ਼ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸ਼ਿਕਾਇਤ ਵਿੱਚ ਇੱਕ ਵਾਇਰਲ ਹੋ ਰਹੀ ਫਿਲਮੀ ਝਲਕ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਮਹਿਲਾ, ਜੋ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ, ਲਈ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਵਰਤਣ ਦੇ ਦੋਸ਼ ਲਗਾਏ ਗਏ ਹਨ।
ਇਹ ਸ਼ਿਕਾਇਤ ਵਕੀਲ ਉੱਜਵਲ ਭਸੀਨ ਵੱਲੋਂ ਦਿੱਤੀ ਗਈ ਹੈ। ਸ਼ਿਕਾਇਤਕਰਤਾ ਨੇ ਯੋਗਰਾਜ ਸਿੰਘ ਦੇ ਨਾਲ-ਨਾਲ ਫਿਲਮ ਦੇ ਨਿਰਮਾਤਾਵਾਂ ਅਤੇ ਇਸ ਦੀ ਪ੍ਰਸਾਰਣ ਨਾਲ ਜੁੜੇ ਲੋਕਾਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸ਼ਿਕਾਇਤ ਵਿੱਚ ਕੀ ਦੋਸ਼ ਲਗਾਏ ਗਏ?
ਸ਼ਿਕਾਇਤ ਮੁਤਾਬਕ ਵਾਇਰਲ ਹੋ ਰਹੀ ਝਲਕ ਵਿੱਚ ਵਰਤੀ ਗਈ ਭਾਸ਼ਾ ਔਰਤਾਂ ਪ੍ਰਤੀ ਬੇਅਦਬੀ ਅਤੇ ਅਪਮਾਨ ਨੂੰ ਦਰਸਾਉਂਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਟਿੱਪਣੀਆਂ ਸਮਾਜ ਵਿੱਚ ਔਰਤਾਂ ਵਿਰੁੱਧ ਗਲਤ ਸੋਚ ਨੂੰ ਵਧਾਵਾ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਦੀ ਸਮੱਗਰੀ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਰਫ਼ ਇੱਕ ਆਮ ਗਲਤੀ ਨਹੀਂ, ਸਗੋਂ ਔਰਤਾਂ ਦੇ ਮਾਣ-ਸਨਮਾਨ ਅਤੇ ਇਜ਼ਤ ‘ਤੇ ਸਿੱਧਾ ਹਮਲਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ ਕਿ ਯੋਗਰਾਜ ਸਿੰਘ, ਜੋ ਆਪਣੇ ਆਪ ਨੂੰ ਗੁਰੂਆਂ ਦੀ ਸੋਚ ਨਾਲ ਜੋੜਦੇ ਹਨ, ਉਨ੍ਹਾਂ ਵੱਲੋਂ ਮਹਿਲਾਵਾਂ ਲਈ ਇਸ ਤਰ੍ਹਾਂ ਦੀ ਭੱਦੀ ਅਤੇ ਅਪਮਾਨਜਨਕ ਭਾਸ਼ਾ ਵਰਤੀ ਗਈ।
