ਰੋਪੜ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਰੋਪੜ ਲਿਆ

ਸੁਖਜਿੰਦਰ ਸਹੋਤਾ

ਚੰਡੀਗੜ੍ਹ 16 ਅਕਤੂਬਰ 2025:

ਰੋਪੜ ਪੁਲਿਸ ਦੇ ਐਸਪੀ ਗੁਰਦੀਪ ਸਿੰਘ ਗੌਂਸਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਰੋਪੜ ਪੁਲਿਸ ਦੀ ਇੱਕ ਟੀਮ ਚੰਡੀਗੜ੍ਹ ਗਈ, ਜਿੱਥੇ ਨਵਨੀਤ ਚਤੁਰਵੇਦੀ ਨੂੰ ਆਪਣੇ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਰੋਪੜ ਦੇ ਸਿਟੀ ਥਾਣੇ ਵਿੱਚ ਲਿਆਂਦਾ ਗਿਆ।

ਬੀਤੇ ਦਿਨਾਂ ਚੰਡੀਗੜ੍ਹ ਪੁਲਿਸ ਅਤੇ ਰੋਪੜ ਪੁਲਿਸ ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਲਝਦੇ ਦਿਖਾਈ ਦਿੱਤੇ। ਇਸ ਮਾਮਲੇ ’ਚ ਰੋਪੜ ਪੁਲਿਸ ਨੇ ਮਾਨਯੋਗ ਅਦਾਲਤ ਦਾ ਰੁੱਖ ਕੀਤਾ। ਅਦਾਲਤੀ ਵਰੰਟ ਮਿਲਣ ਤੋਂ ਬਾਅਦ, ਰੋਪੜ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਨਵਨੀਤ ਚਤੁਰਵੇਦੀ ਨੂੰ ਰੋਪੜ ਲਿਆ ਗਿਆ।

ਪੁਲਿਸ ਵੱਲੋਂ ਗੁਪਤ ਤਰੀਕੇ ਨਾਲ ਨਵਨੀਤ ਚਤੁਰਵੇਦੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਅਤੇ ਸਵੇਰੇ ਹੀ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

 

Leave a Reply

Your email address will not be published. Required fields are marked *