55 ਘੰਟੇ ਟਾਵਰ ‘ਤੇ ਡਟੇ ਰਹੇ ਪਿਤਾ-ਪੁੱਤ, ਪੁਲਿਸ ਦੇ ਭਰੋਸੇ ਬਾਅਦ ਹੇਠਾਂ ਉਤਰੇ

55 ਘੰਟੇ ਟਾਵਰ ‘ਤੇ ਡਟੇ ਰਹੇ ਪਿਤਾ-ਪੁੱਤ, ਪੁਲਿਸ ਦੇ ਭਰੋਸੇ ਬਾਅਦ ਹੇਠਾਂ ਉਤਰੇ

ਪੁਲਿਸ ਅਤੇ ਇਲਾਕੇ ਦੇ ਲੋਕਾਂ ਵੱਲੋਂ ਬਾਰ-ਬਾਰ ਮਨਾਉਣ ਦੇ ਬਾਵਜੂਦ ਉਹ ਹੇਠਾਂ ਆਉਣ ਲਈ ਤਿਆਰ ਨਹੀਂ ਹੋਏ। ਆਖਿਰਕਾਰ ਡੀਐਸਪੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹੀ ਦੋਵੇਂ ਸੁਰੱਖਿਅਤ ਤੌਰ ‘ਤੇ ਹੇਠਾਂ ਉਤਰ ਆਏ। ਉਨ੍ਹਾਂ ਦੀ ਪਛਾਣ ਹਰਮਨ ਸਿੰਘ ਅਤੇ ਉਸਦੇ ਪਿਤਾ ਹਰਦੇਵ ਸਿੰਘ ਵਜੋਂ ਹੋਈ ਹੈ।

ਗੁਰਦਾਸਪੁਰ

ਬਿਊਰੋ ਰਿਪੋਰਟ

 ਘੁਮਾਣ ਖੇਤਰ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ, ਜਿੱਥੇ ਪਿੰਡ ਸੈਰੋਵਾਲ ਦੇ ਰਹਿਣ ਵਾਲੇ ਪਿਤਾ ਅਤੇ ਪੁੱਤਰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਲਗਭਗ 200 ਫੁੱਟ ਉੱਚੇ ਹਾਈ ਵੋਲਟੇਜ ਟਾਵਰ ‘ਤੇ ਚੜ੍ਹ ਗਏ। ਦੋਵੇਂ ਬੁੱਧਵਾਰ ਸਵੇਰੇ ਕਰੀਬ 9 ਵਜੇ ਟਾਵਰ ‘ਤੇ ਪਹੁੰਚੇ ਅਤੇ ਕਰੀਬ 55 ਘੰਟਿਆਂ ਤੱਕ ਉੱਥੇ ਹੀ ਡਟੇ ਰਹੇ।

ਪੁਲਿਸ ਅਤੇ ਇਲਾਕੇ ਦੇ ਲੋਕਾਂ ਵੱਲੋਂ ਬਾਰ-ਬਾਰ ਮਨਾਉਣ ਦੇ ਬਾਵਜੂਦ ਉਹ ਹੇਠਾਂ ਆਉਣ ਲਈ ਤਿਆਰ ਨਹੀਂ ਹੋਏ। ਆਖਿਰਕਾਰ ਡੀਐਸਪੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹੀ ਦੋਵੇਂ ਸੁਰੱਖਿਅਤ ਤੌਰ ‘ਤੇ ਹੇਠਾਂ ਉਤਰ ਆਏ। ਉਨ੍ਹਾਂ ਦੀ ਪਛਾਣ ਹਰਮਨ ਸਿੰਘ ਅਤੇ ਉਸਦੇ ਪਿਤਾ ਹਰਦੇਵ ਸਿੰਘ ਵਜੋਂ ਹੋਈ ਹੈ।

15 ਦਿਨਾਂ ਵਿੱਚ ਕਾਰਵਾਈ ਦਾ ਯਕੀਨ
ਡੀਐਸਪੀ ਟੀਪੀ ਸਿੰਘ ਨੇ ਦੋਵਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸ਼ਿਕਾਇਤ ਦੀ ਜਾਂਚ ਕਰਕੇ 15 ਦਿਨਾਂ ਅੰਦਰ ਮਾਮਲੇ ਦਾ ਹੱਲ ਕੱਢਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਪਿਤਾ-ਪੁੱਤ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ। ਇਸਦੇ ਨਾਲ ਹੀ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਤੇ ਹਰਵਿੰਦਰ ਸਿੰਘ ਮੱਲੀ ਨੇ ਚੇਤਾਵਨੀ ਦਿੱਤੀ ਕਿ ਜੇ ਨਿਰਧਾਰਿਤ ਸਮੇਂ ਵਿੱਚ ਇਨਸਾਫ ਨਾ ਮਿਲਿਆ ਤਾਂ ਵੱਡੇ ਪੱਧਰ ‘ਤੇ ਆੰਦੋਲਨ ਕੀਤਾ ਜਾਵੇਗਾ।

ਟਾਵਰ ‘ਤੇ ਚੜ੍ਹਨ ਦੇ ਕਾਰਨ
ਹਰਦੇਵ ਸਿੰਘ ਦੇ ਮੁਤਾਬਕ, 2021 ਵਿੱਚ ਉਸਦੇ ਪੁੱਤਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਜਦੋਂ ਉਹ ਘੁਮਾਣ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਰੀਖਿਆ ਦੇ ਰਿਹਾ ਸੀ। ਹਾਲ ਹੀ ਵਿੱਚ ਦੋਸ਼ੀ ਜ਼ਮਾਨਤ ‘ਤੇ ਬਾਹਰ ਆ ਗਏ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਤੰਗ ਕਰ ਰਹੇ ਹਨ।

ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਅਤੇ ਪੁਲਿਸ ਵੱਲੋਂ ਛਾਪੇ ਮਾਰ ਕੇ ਉਸਦੇ ਛੋਟੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਸਭ ਕਾਰਨਾਂ ਕਰਕੇ ਹੀ ਉਹ ਮਜਬੂਰੀ ਵਿੱਚ ਟਾਵਰ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ।

Leave a Reply

Your email address will not be published. Required fields are marked *