ਤਰਨ ਤਾਰਨ ਦੇ ਦਰਬਾਰ ਸਾਹਿਬ ਸਰੋਵਰ ‘ਚ ਹਾਦਸਾ: ਸ਼ਰਧਾਲੂ ਦੀ ਡੁੱਬਣ ਨਾਲ ਮੌਤ

ਤਰਨ ਤਾਰਨ ਦੇ ਦਰਬਾਰ ਸਾਹਿਬ ਸਰੋਵਰ ‘ਚ ਹਾਦਸਾ: ਸ਼ਰਧਾਲੂ ਦੀ ਡੁੱਬਣ ਨਾਲ ਮੌਤ

ਇਹ ਵਾਕਿਆ ਅਮਾਵੱਸ ਦੇ ਦਿਨ ਹੋਇਆ, ਜਦੋਂ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਅਤੇ ਕਈ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸਨ।

ਤਰਨ ਤਾਰਨ 

ਬਿਊਰੋ ਰਿਪੋਰਟ

ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਇੱਕ ਸ਼ਰਧਾਲੂ ਨੇ ਅਚਾਨਕ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬਣ ਕਾਰਨ ਉਸਦੀ ਜਾਨ ਚਲੀ ਗਈ। ਇਹ ਵਾਕਿਆ ਅਮਾਵੱਸ ਦੇ ਦਿਨ ਹੋਇਆ, ਜਦੋਂ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਅਤੇ ਕਈ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸਨ।

ਮੌਕੇ ‘ਤੇ ਮੌਜੂਦ ਲੋਕਾਂ ਅਤੇ ਪ੍ਰਬੰਧਕਾਂ ਦੇ ਅਨੁਸਾਰ, ਵਿਅਕਤੀ ਦੀਵਾਨ ਹਾਲ ਦੇ ਨੇੜੇ ਤੋਂ ਸਰੋਵਰ ਵੱਲ ਗਿਆ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਸਿੱਧਾ ਪਾਣੀ ਵਿੱਚ ਕੁੱਦ ਪਿਆ। ਸੇਵਾਦਾਰਾਂ ਵੱਲੋਂ ਉਸਨੂੰ ਬਚਾਉਣ ਲਈ ਤੁਰੰਤ ਕੋਸ਼ਿਸ਼ ਕੀਤੀ ਗਈ, ਪਰ ਉਹ ਸਰੋਵਰ ਦੇ ਗਹਿਰੇ ਅਤੇ ਖਤਰਨਾਕ ਹਿੱਸੇ ਵੱਲ ਵਧ ਗਿਆ ਅਤੇ ਕੁਝ ਸਮੇਂ ਬਾਅਦ ਡੁੱਬ ਗਿਆ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਸਰੋਵਰ ਦੀ ਵੱਧ ਗਹਿਰਾਈ ਕਾਰਨ ਖੋਜ ਕਾਰਜ ਵਿੱਚ ਰੁਕਾਵਟਾਂ ਆਈਆਂ, ਜਿਸ ਕਰਕੇ ਹਰਿਕੇ ਪੱਟਣ ਤੋਂ ਮਾਹਿਰ ਗੋਤਾਖੋਰਾਂ ਨੂੰ ਬੁਲਾਇਆ ਗਿਆ। ਕਈ ਘੰਟਿਆਂ ਤੱਕ ਚੱਲੀ ਤਲਾਸ਼ ਦੇ ਬਾਵਜੂਦ ਹਾਲੇ ਤੱਕ ਮ੍ਰਿਤਕ ਦੀ ਲਾਸ਼ ਨਹੀਂ ਮਿਲ ਸਕੀ।

ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪ੍ਰਸ਼ਾਸਨ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਭਾਲ ਜਾਰੀ ਹੈ।

Leave a Reply

Your email address will not be published. Required fields are marked *