ਚੰਡੀਗੜ੍ਹ ‘ਚ ਦਿਨ-ਦਿਹਾੜੇ ਤਾਬੜਤੋੜ ਫਾਇਰਿੰਗ, ਮੈਡੀਕਲ ਸਟੋਰ ਦੇ ਮੈਨੇਜਰ ਤੇ ਕੈਸ਼ੀਅਰ ਦੀ ਗਈ ਜਾਨ; CCTV ਵੀ ਆਈ ਸਾਹਮਣੇ

ਚੰਡੀਗੜ੍ਹ ‘ਚ ਦਿਨ-ਦਿਹਾੜੇ ਤਾਬੜਤੋੜ ਫਾਇਰਿੰਗ, ਮੈਡੀਕਲ ਸਟੋਰ ਦੇ ਮੈਨੇਜਰ ਤੇ ਕੈਸ਼ੀਅਰ ਦੀ ਗਈ ਜਾਨ; CCTV ਵੀ ਆਈ ਸਾਹਮਣੇ

ਹਮਲਾਵਰਾਂ ਵੱਲੋਂ ਕਰੀਬ ਸੱਤ ਰਾਉਂਡ ਫਾਇਰ ਕੀਤੇ ਗਏ, ਜਿਸ ਨਾਲ ਮੈਡੀਕਲ ਸਟੋਰ ਦਾ ਮੈਨੇਜਰ ਅਤੇ ਕੈਸ਼ੀਅਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚੰਡੀਗੜ੍ਹ

ਬਿਊਰੋ ਰਿਪੋਰਟ

ਚੰਡੀਗੜ੍ਹ ਦੇ ਸੈਕਟਰ-11 ਵਿੱਚ ਪੀਜੀਆਈ ਨੇੜੇ ਸਥਿਤ ਇੱਕ ਮੈਡੀਕਲ ਸਟੋਰ ‘ਤੇ ਸ਼ਨੀਵਾਰ ਦੁਪਹਿਰ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਮੈਡੀਕਲ ਸਟੋਰ ਦੇ ਮੈਨੇਜਰ ਅਤੇ ਕੈਸ਼ੀਅਰ ਦੀ ਮੌਤ ਹੋ ਗਈ। ਇਹ ਘਟਨਾ ਕਰੀਬ ਦੁਪਹਿਰ 2:30 ਵਜੇ ਵਾਪਰੀ, ਜਦੋਂ ਸਕੂਟਰ ‘ਤੇ ਸਵਾਰ ਤਿੰਨ ਹਮਲਾਵਰ ਕੁਮਾਰ ਮੈਡੀਕਲ ਸਟੋਰ ਅੱਗੇ ਪਹੁੰਚੇ, ਤਾਬੜਤੋੜ ਫਾਇਰਿੰਗ ਕੀਤੀ ਅਤੇ ਕੁਝ ਹੀ ਪਲਾਂ ਵਿੱਚ ਮੌਕੇ ਤੋਂ ਫਰਾਰ ਹੋ ਗਏ।

ਚਸ਼ਮਦੀਦਾਂ ਦੇ ਮੁਤਾਬਕ ਹਮਲਾਵਰਾਂ ਦੇ ਹੱਥਾਂ ਵਿੱਚ ਆਟੋਮੈਟਿਕ ਹਥਿਆਰ ਸਨ। ਦੁਕਾਨ ਦੇ ਬਾਹਰ ਪਹੁੰਚਦੇ ਹੀ ਉਨ੍ਹਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੁਲਜ਼ਮ ਕੁਝ ਸਕਿੰਟਾਂ ਵਿੱਚ ਹੀ ਉੱਥੋਂ ਨਿਕਲ ਗਏ।

ਪਹਿਲਾਂ ਵੀ ਮਿਲ ਚੁੱਕੀਆਂ ਸਨ ਗੋਲਡੀ ਬਰਾੜ ਗੈਂਗ ਵੱਲੋਂ ਧਮਕੀਆਂ

ਹਮਲਾਵਰਾਂ ਵੱਲੋਂ ਕਰੀਬ ਸੱਤ ਰਾਉਂਡ ਫਾਇਰ ਕੀਤੇ ਗਏ, ਜਿਸ ਨਾਲ ਮੈਡੀਕਲ ਸਟੋਰ ਦਾ ਮੈਨੇਜਰ ਅਤੇ ਕੈਸ਼ੀਅਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਪੂਰੇ ਮਾਰਕੀਟ ਖੇਤਰ ਨੂੰ ਸੀਲ ਕਰਕੇ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਸੂਤਰਾਂ ਮੁਤਾਬਕ ਕੁਮਾਰ ਕੈਮਿਸਟ ਦੇ ਮਾਲਕ ਨੂੰ ਪਹਿਲਾਂ ਗੋਲਡੀ ਬਰਾੜ ਗੈਂਗ ਵੱਲੋਂ ਕਥਿਤ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਸੀ। ਹਾਲਾਂਕਿ, ਅਜੇ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਗੋਲਡੀ ਬਰਾੜ ਗੈਂਗ ਦੀ ਸ਼ਮੂਲੀਅਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ।

ਰੰਗਦਾਰੀ ਦੇ ਮਾਮਲੇ ਨਾਲ ਜੋੜ ਕੇ ਕੀਤੀ ਜਾ ਰਹੀ ਜਾਂਚ

ਮੁੱਢਲੀ ਜਾਂਚ ਵਿੱਚ ਇਸ ਘਟਨਾ ਨੂੰ ਰੰਗਦਾਰੀ ਦੇ ਐਂਗਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੁਮਾਰ ਮੈਡੀਕਲ ਸਟੋਰ ਦੇ ਮਾਲਕਾਂ ਨੂੰ ਪਹਿਲਾਂ ਵੀ ਲਾਰੈਂਸ ਗੈਂਗ ਵੱਲੋਂ ਜਬਰਨ ਵਸੂਲੀ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸੇ ਕਰਕੇ ਜਾਂਚ ਟੀਮ ਇਸ ਪੱਖ ਨੂੰ ਵੀ ਗੰਭੀਰਤਾ ਨਾਲ ਖੰਗਾਲ ਰਹੀ ਹੈ।

ਘਟਨਾ ਮਗਰੋਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ

ਜਿੱਥੇ ਇਹ ਗੋਲੀਬਾਰੀ ਹੋਈ, ਉਸ ਥਾਂ ਤੋਂ ਕੁਝ ਹੀ ਦੂਰੀ ‘ਤੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ। ਇਸ ਦੇ ਬਾਵਜੂਦ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫਰਾਰ ਹੋ ਗਏ, ਜਿਸ ਨਾਲ ਪੁਲਿਸ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਸੂਚਨਾ ਮਿਲਦੇ ਹੀ ਡੀਐਸਪੀ ਦਲਵੀਰ, ਥਾਣਾ-11 ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ, ਜ਼ਿਲ੍ਹਾ ਅਪਰਾਧ ਸੈੱਲ ਦੇ ਇੰਚਾਰਜ ਚਿਰੰਜੀ ਲਾਲ, ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਅਤੇ ਆਪ੍ਰੇਸ਼ਨ ਸੈੱਲ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

 

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *