BBMB ਦੇ ਅਹਿਮ ਅਹੁਦਿਆਂ ਲਈ ਨਵੇਂ ਭਰਤੀ ਨਿਯਮ, ਪੰਜਾਬ ਨੂੰ ਵੱਡਾ ਝਟਕਾ

BBMB ਦੇ ਅਹਿਮ ਅਹੁਦਿਆਂ ਲਈ ਨਵੇਂ ਭਰਤੀ ਨਿਯਮ, ਪੰਜਾਬ ਨੂੰ ਵੱਡਾ ਝਟਕਾ

 

ਹੁਣ ਦੇਸ਼ ਭਰ ਦੇ ਯੋਗ ਅਧਿਕਾਰੀ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇ ਸਕਣਗੇ।

ਚੰਡੀਗੜ੍ਹ- ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਲਈ ਭਰਤੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਪੰਜਾਬ ਅਤੇ ਹਰਿਆਣਾ ਨੂੰ ਝਟਕਾ ਲੱਗਿਆ ਹੈ।

 

ਜਾਣਕਾਰੀ ਅਨੁਸਾਰ, ਬੋਰਡ ਵਿੱਚ ਮੈਂਬਰ ਸਿੰਜਾਈ ਅਤੇ ਮੈਂਬਰ ਬਿਜਲੀ ਵਰਗੇ ਅਹਿਮ ਅਹੁਦਿਆਂ ਦੀ ਭਰਤੀ ਪ੍ਰਕਿਰਿਆ ਵਿੱਚ ਸੋਧ ਕੀਤੀ ਗਈ ਹੈ। ਹੁਣ ਦੇਸ਼ ਭਰ ਦੇ ਯੋਗ ਅਧਿਕਾਰੀ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇ ਸਕਣਗੇ।

 

ਇਹ ਸੋਧਾਂ BBMB ਨਿਯਮ 1974 ਵਿੱਚ ਕੀਤੀਆਂ ਗਈਆਂ ਹਨ, ਜਿਸ ਨਾਲ ਉੱਚ ਅਹੁਦਿਆਂ ਲਈ ਯੋਗਤਾ ਮਾਪਦੰਡਾਂ ਵਿੱਚ ਤਬਦੀਲੀ ਆਈ ਹੈ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਚੋਣ ਹੁਣ ਸਿਰਫ਼ ਯੋਗਤਾ ਦੇ ਆਧਾਰ ’ਤੇ ਹੋਵੇਗੀ, ਜਿਸ ਨਾਲ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਦੇ ਉਮੀਦਵਾਰਾਂ ਲਈ ਵੀ ਮੌਕੇ ਖੁੱਲ੍ਹ ਗਏ ਹਨ।

 

ਪਹਿਲਾਂ ਦੇ ਨਿਯਮਾਂ ਅਨੁਸਾਰ ਇਹ ਲਾਜ਼ਮੀ ਸੀ ਕਿ ਇਨ੍ਹਾਂ ਅਹੁਦਿਆਂ ’ਤੇ ਪੰਜਾਬ ਅਤੇ ਹਰਿਆਣਾ ਤੋਂ ਇੱਕ-ਇੱਕ ਅਧਿਕਾਰੀ ਦੀ ਨਿਯੁਕਤੀ ਹੋਵੇ। ਪਰ ਹੁਣ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ, ਜੋ ਪੁਰਾਣੇ ਪ੍ਰਬੰਧ ਤੋਂ ਵੱਖਰਾ ਕਦਮ ਹੈ।

Leave a Reply

Your email address will not be published. Required fields are marked *