ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਪੜ੍ਹਾਈ ਦੇ ਵਿਚ ਵੀ ਬ੍ਰਾਹਮਣਵਾਦ ਨੂੰ ਫੈਲਾਉਣਾਂ ਚਹੁੰਦੀ ਹੈ- ਸਰਬਜੀਤ ਸਿੰਘ ਖਾਲਸਾ,

ਸੁਖਜਿੰਦਰ ਸਹੋਤਾ,

ਫਰੀਦਕੋਟ 26 ਨਵੰਬਰ 2025:

ਫਰੀਦਕੋਟ ਵਿਚ ਇਲਾਕੇ ਦੇ ਲੋਕਾਂ ਨੂੰ ਮਿਲ ਕੇ ਵਿਕਾਸ ਕਾਰਜਾਂ ਸੰਬੰਧੀ ਮਿਲਣ ਅਤੇ ਲਈ ਅੱਜ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਿਸ਼ੇਸ ਤੌਰ ਤੇ ਫਰੀਦਕੋਟ ਪਹੁੰਚੇ। ਆਪਣੇ ਦਫਤਰ ਵਿਚ ਗੱਲਬਾ ਤਕਰਦਿਆ ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਪੰਜਾਬ ਯੂਨੀਵਰਸਟੀ ਮਾਮਲੇ ਤੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਯੂਨੀਵਰਸਟੀਆਂ ਰਾਹੀਂ ਪੜ੍ਹਾਈ ਵਿਚ ਬ੍ਰਾਂਹਮਣਵਾਦ ਨੂੰ ਫੈਲਾਉਣਾਂ ਚਹੁੰਦੀ ਹੈ ਇਸੇ ਲਈ ਸੈਨਿਟ ਨੂੰ ਭੰਗ ਕਰ ਸਾਰਾ ਕੁਝ ਆਪਣੇ ਹੱਥ ਹੇਠ ਲੈਣ ਦੀ ਕੋਸਿਸ ਕੀਤੀ ਜਾ ਰਹੀ ਹੈ, ਤਾਂ ਜੋ ਉਥੋਂ ਦੀ ਪੜ੍ਹਾਈ ਨੂੰ ਅਸ਼ਾਨੀ ਨਾਲ ਬਦਲਿਆ ਜਾ ਸਕੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਬਦਲਣਾਂ ਚਹੁੰਦੀ ਹੈ ਜੋ ਯੂਨੀਵਰਸਟੀ ਦੇ ਕਾਲਜਾਂ ਰਾਹੀਂ ਬੱਚਿਆ ਨੂੰ ਪੜ੍ਹਾਇਆ ਜਾ ਰਿਹਾ।

ਹਾਲ ਹੀ ਦੇ ਵਿਚ ਕੇਂਦਰ ਸਰਕਾਰ ਵੱਲੋਂ ਲੇਬਰ ਐਕਟ ਸੰਬੰਧੀ ਜਾਰੀ ਕੀਤੇ ਗਏ 4 ਨੋਟੀਫੀਕੇਸ਼ਨਾਂ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਇਹ ਲੇਬਰ ਦੇ ਹੱਕਾਂ ਤੇ ਡਾਕਾਹੈ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ, ਜੋ ਮਜਦੂਰਾਂ ਲਈ ਕੰਮ ਦਾ ਟਾਇਮ 12 ਘੰਟੇ ਕੀਤਾ ਜਾ ਰਿਹਾ, ਇਹ ਮੰਦਭਾਗਾ ਹੈ ਕਿ ਕੋਈ ਵੀ ਨਿੱਜੀ ਅਦਾਰਾ ਕਿਸੇ ਵਕਤ ਵੀ ਮਜਦੂਰਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਕੰਮ ਤੋਂ ਕੱਢ ਸਕਦਾ। ਉਹਨਾਂ ਕਿਹਾ ਕਿ ਇਸ ਤੋਂ ਵੀ ਮੰਦ ਭਾਗਾ ਹੈ ਕਿ ਇਹਨਾਂ ਨੋਟੀਫੀਕੇਸ਼ਨਾਂ ਤਹਿਤ ਕੋਈ ਵੀ ਮਜਦੂਰ ਆਪਣੀ ਯੂਨੀਅਨ ਨਹੀਂ ਬਣਾਂ ਸਕਦਾ । ਉਹਨਾਂ ਕਿਹਾ ਕਿ ਦੇਸ਼ ਮਜਦੂਰਾਂ ਦੇ ਸਿਰ ਤੇ ਹੈ ਅਤੇ ਜੇਕਰ ਮਜਦੂਰ ਵਰਗ ਨਾਲ ਧੱਕੇਸਾਹੀ ਹੋਵੇਗੀ ਤਾਂ ਦੇਸ਼ ਦੀ ਤਰੱਕੀ ਰੁਕ ਜਾਵੇਗੀ।

ਪੰਜਾਬ ਅੰਦਰ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆ ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਵੱਡੀ ਨਾਕਾਮੀਂ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਸਰਕਾਰ ਬਣੀ ਹੈ ਅਸੀਂ ਚੁਕਕਲੇ ਹੀ ਸੁਣਦੇ ਆ ਰਹੇ ਹਾਂ , ਮੁਖ ਮੰਤਰੀ ਸਾਹਿਬ ਨੇ ਕਦੀ ਵੀ ਕੋਈ ਚੰਗੀ ਗੱਲ ਨਹੀਂ ਕੀਤੀ ਹਮੇਸ਼ਾ ਸਟੇਜ ਤੋਂ ਚੁਟਕਲੇ ਹੀ ਸੁਣਾਏ ਆ। ਉਹਨਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਦਾ ਕੋਈ ਪ੍ਰਭਾਵ ਹੀ ਨਹੀਂ ਹੈ।

ਪੰਜਾਬ ਦੇ ਮਸਲਿਆ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਇਹ ਜਤਾਉਣ ਦੀ ਕੋਸਿਸ ਕਰ ਰਿਹਾ ਹੈ ਕਿ ਉਸ ਦਾ ਪੰਜਾਬ ਨਾਲ ਬਹੁਤ ਲਗਾਅ ਹੈ ਪਰ ਦੂਜੇ ਪਾਸੇ ਸਿਖਾਂ ਨਾਲ ਹਮੇਸ਼ਾ ਵਿਤਕਰੇਬਾਜੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗਬਾਹਦਰ ਸਾਹਿਬ ਜੀ ਦੇ 350ਵੇਂ ਸਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸਰਕਾਰ ਕੋਲ ਬਹੁਤ ਵੱਡਾ ਮੌਕਾ ਸੀ ਪੰਜਾਬ ਹਿਤੈਸ਼ੀ, ਸਿੱਖ ਹਿਤੈਸ਼ੀ ਹੋਣ ਦਾ ਸਬੂਤ ਦੇਣ ਅਤੇ ਪੰਜਾਬੀਆਂ ਦਾ ਦਿਲ ਜਿੱਤਣ ਦਾ, ਸਰਕਾਰ ਨੂੰ ਚਾਹੀਦਾ ਸੀ ਕਿ ਜਿਸ ਧਰਮ ਦੇ ਗੁਰੂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ ਉਸ ਗੁਰੂ ਦੇ ਬਲੀਦਾਨ ਦਿਵਸ ਮੌਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਦੀ ਤਾਂ ਜੋ ਪੰਜਾਬ ਦੇ ਲੋਕ ਵੀ ਬੀਜੇਪੀ ਨੂੰ ਪੰਜਾਬ ਹਿਤੈਸੀ ਮੰਨਦੇ। ਪਰ ਸਰਕਾਰ ਤਾਂ ਸਿਰਫ ਦਿਨ ਮਨਾ ਕੇ ਸਿਰਫ ਡਰਾਮੇਂ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਪੰਜਾਬ ਅਤੇ ਸਿੱਖਾਂ ਦੇ ਮਸਲਿਆ ਪ੍ਰਤੀ ਸੁਹਿਰਦ ਹੀ ਨਹੀਂ ਹੈ ਤਾਂ ਫਿਰ ਐਂਵੇ ਸਿੱਖ ਗੁਰੂਆਂ ਦੇ ਦਿਨ ਮਨਾ ਕੇ ਡਰਾਮੇਂਬਾਜੀ ਕਰਨ ਦੀ ਲੋੜ ਹੀ ਕੀ ਆ

 

Leave a Reply

Your email address will not be published. Required fields are marked *