ਰੋਟਰੀ ਕਲੱਬ ਫ਼ਰੀਦਕੋਟ ਦੇ ਲੇਡੀਜ਼ ਵਿੰਗ ਦੀ ਸਥਾਪਨਾ ’ਚ ਮੰਜੂ ਸੁਖੀਜਾ ਪ੍ਰਧਾਨ ਅਤੇ ਸੁਰਿੰਦਰਪਾਲ ਕੌਰ ਸਕੱਤਰ ਅਤੇ ਤੇਜਿੰਦਰਪਾਲ ਕੌਰ ਖਜ਼ਾਨਚੀ ਬਣੇ

ਸੁਖਜਿੰਦਰ ਸਹੋਤਾ,

ਫ਼ਰੀਦਕੋਟ 23 ਨਵੰਬਰ 2025:

ਪਿਛਲੇ ਲੰਬੇ ਸਮੇਂ ਤੋਂ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਮਾਜ ਸੇਵਾ ਖੇਤਰ ਅੰਦਰ ਨਿਰੰਤਰ ਕੀਤੇ ਸ਼ਾਨਦਾਰ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਫ਼ਰੀਦਕੋਟ ਸ਼ਹਿਰ ਅੰਦਰ ਸਮਾਜ ਸੇਵਾ ਕਾਰਜਾਂ ’ਚ ਹਮੇਸ਼ਾ ਯਤਨਸ਼ੀਲ ਰਹਿਣ ਵਾਲੀਆਂ ਲੇਡੀਜ਼ ਵੱਲੋਂ ਰੋਟਰੀ ਇੰਟਰਨੈਸ਼ਨਲ ਦੇ ਜ਼ਿਲਾ ਗਵਰਨਰ ਸ਼੍ਰੀ ਭੁਪੇਸ਼ ਮਹਿਤਾ ਦੀ ਯੋਗ ਸਰਪ੍ਰਸਤੀ, ਪ੍ਰਧਾਨ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਦੀ ਸਪਾਂਸਰਸ਼ਿਪ ਸਦਕਾ ਔਰਤਾਂ ਦੇ ਫ਼ਰੀਦਕੋਟ ਸ਼ਹਿਰ ਅੰਦਰ ਪਹਿਲੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਦੀ ਸਥਾਪਨਾ ਕੀਤੀ ਹੈ।

ਇਸ ਕਲੱਬ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਰੋਟਰੀ ਕਲੱਬ ਫ਼ਰੀਦਕੋਟ ਦੇ ਜਨਰਲ ਸਕੱਤਰ, ਸ਼ਹਿਰ ਦੇ ਨਾਮਵਰ ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੂੰ ਸੌਂਪੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਅਤੇ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਬਣਨ ਨਾਲ ਕਲੱਬ ਸ਼ਹਿਰ ਅੰਦਰ ਔਰਤਾਂ ਅਤੇ ਬੇਟੀਆਂ ਦੀ ਭਲਾਈ ਅਤੇ ਸਮਾਜ ਸੇਵਾ ਦੇ ਕਾਰਜ ਹੋਰ ਸੁਹਿਰਦਤਾ ਨਾਲ ਕਰੇਗਾ।

ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ’ਚ ਰੋਟੇਰੀਅਨ ਮੰਜੂ ਸੁਖੀਜਾ ਨੂੰ ਚਾਰਟਿਡ ਪ੍ਰਧਾਨ, ਸੇਵਾ ਮੁਕਤ ਪਿ੍ਰੰਸੀਪਲ ਰੋਟੇਰੀਅਨ ਸੁਰਿੰਦਰਪਾਲ ਕੌਰ ਸਰਾਂ ਨੂੰ ਚਾਰਟਿਡ ਸਕੱਤਰ, ਸ਼੍ਰੀਮਤੀ ਰੋਟੇਰੀਅਨ ਤੇਜਿੰਦਰਪਾਲ ਕੌਰ ਨੂੰ ਚਾਰਟਿਡ ਖਜ਼ਾਨਚੀ ਅਤੇ ਸ਼੍ਰੀਮਤੀ ਰੋਟੇਰੀਅਨ ਸ਼ੁਕਲਾ ਸੇਠੀ ਨੂੰ ਕਲੱਬ ਆਈ.ਐੱਸ.ਓ ਚੁਣਿਆ ਗਿਆ ਹੈ। ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਭਵਿੱਖ ’ਚ ਦੋਹੇਂ ਸਿਹਤ, ਸਿੱਖਿਆ, ਵੋਮੈੱਨ ਇੰਮਪਾਵਰਮੈਂਟ, ਵੱਖ-ਵੱਖ ਵਿਸ਼ਿਆਂ ਤੇ ਸਮਾਜਿਕ ਜਾਗਰੂਕਤਾ ਵਾਸਤੇ ਮਿਲ ਕੇ ਕੰਮ ਕਰਨਗੀਆਂ।

ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਦੇ ਪ੍ਰਧਾਨ ਰੋਟੇਰੀਅਨ ਮੰਜੂ ਸੁਖੀਜਾ, ਸਕੱਤਰ ਰੋਟੇਰੀਅਨ ਸੁਰਿੰਦਰਪਾਲ ਕੌਰ ਸਰਾਂ, ਖਜ਼ਾਨਚੀ ਰੋਟੇਰੀਅਨ ਤੇਜਿੰਦਰਪਾਲ ਕੌਰ ਅਤੇ ਸ਼੍ਰੀਮਤੀ ਰੋਟੇਰੀਅਨ ਸ਼ੁਕਲਾ ਸੇਠੀ ਆਈ.ਐੱਸ.ਓ ਨੇ ਜ਼ਿਲਾ ਗਵਰਨਰ ਰੋਟਰੀ ਇੰਟਰਨੈਸ਼ਨਲ ਸ਼੍ਰੀ ਭੁਪੇਸ਼ ਜੈਨ, ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦਾ ਧੰਨਵਾਦ ਕਰਦਿਆਂ ਕਿਹਾ ਉਹ ਰੋਟਰੀ ਇੰਟਰਨੈਸ਼ਨਲ ਵੱਲੋਂ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਸਤੇ ਵਚਨਬੱਧ ਹਨ।

ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਕੁਲਦੀਪ ਕੌਰ, ਰਜਨੀ ਮਹਿਤਾ, ਸ਼ੋਭਾ ਅਗਰਵਾਲ, ਜਸਪ੍ਰੀਤ ਕੌਰ ਕੰਗ, ਡਾ.ਗੁਰਲੀਨ ਕੌਰ, ਸ਼ਸ਼ੀ ਮੰਗੇਵਾਲੀਆ, ਭਰਪੂਰ ਕੌਰ, ਕਿਰਨ ਸੁਖੀਜਾ, ਅਨੀਤਾ ਚਾਵਲਾ, ਅਮਨਦੀਪ ਕੌਰ, ਸੁਨੀਤਾ ਦਿਓੜਾ, ਬਲਜੀਤ ਸ਼ਰਮਾ, ਅੰਜੂ ਦਿਓੜਾ, ਸੁਮੀਤ ਬਰਾੜ ਅਤੇ ਨਿਸ਼ੀ ਗੁਪਤਾ ਨੂੰ ਕਲੱਬ ਦੇ ਮੈਂਬਰ ਬਣਾਇਆ ਗਿਆ ਹੈ।

 

Leave a Reply

Your email address will not be published. Required fields are marked *