ਸੁਖਜਿੰਦਰ ਸਹੋਤਾ,
ਕੋਟਕਪੂਰਾ, 19 ਨਵੰਬਰ 2025:
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀਆਂ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਹੂਲਤਾਂ ਲਈ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਤੋਂ ਲੋਕ ਪ੍ਰਭਾਵਿਤ ਹੋ ਰਹੇ ਹਨ। ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਪੱਕਾ ਨੰਬਰ 4 ਤੋਂ ਅਕਾਲੀ ਦਲ ਦੇ ਮੌਜੂਦਾ ਸਰਪੰਚ ਗੁਰਸੇਵਕ ਸਿੰਘ ਨੇ ਆਪਣੇ ਦੋ ਪੰਚਾਂ ਭਿੰਦਰ ਸਿੰਘ ਸੇਖੋਂ ਅਤੇ ਨਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸਾਥੀਆਂ ਨਾਲ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਇਸ ਮੌਕੇ ਉਹਨਾ ਨਾਲ ਬਲਾਕ ਪ੍ਰਧਾਨ ਗੁਰਮੀਤ ਸਿੰਘ ਧੂੜਕੋਟ ਸਮੇਤ ਹੋਰ ਵੀ ਪਾਰਟੀ ਆਗੂ ਤੇ ਮੈਂਬਰ ਹਾਜਰ ਸਨ। ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾ ਦੌਰਾਨ ਸਪੀਕਰ ਸੰਧਵਾਂ ਵਲੋਂ ਬਿਲਕੁਲ ਵੀ ਦਖਲਅੰਦਾਜੀ ਨਹੀਂ ਕੀਤੀ ਗਈ, ਵਿਧਾਨ ਸਭਾ ਹਲਕਾ ਕੋਟਕਪੂਰਾ ਵਿੱਚ ਕਿਸੇ ਨਾਲ ਵਿਤਕਰੇਬਾਜੀ ਜਾਂ ਜਿਆਦਤੀ ਦੀ ਇਕ ਵੀ ਘਟਨਾ ਸਾਹਮਣੇ ਨਹੀਂ ਆਈ। ਉਹਨਾ ਦੱਸਿਆ ਕਿ ਸਪੀਕਰ ਸੰਧਵਾਂ ਵੱਲੋਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਨੂੰ ਦਰਕਿਨਾਰ ਕਰਕੇ ਹਲਕੇ ਦੇ ਵਿਕਾਸ ਲਈ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪੰਚ ਰਾਜੂ ਸਿੰਘ, ਮੰਗਤ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ, ਡਾ. ਮਨਦੀਪ ਸਿੰਘ, ਡਾ. ਗੋਸ਼ਾ ਸਿੰਘ, ਪਿਸ਼ੋਰਾ ਸਿੰਘ, ਜਨਕ ਸਿੰਘ, ਲਖਵਿੰਦਰ ਸਿੰਘ, ਸ਼ਿੰਕਾ ਸਿੰਘ, ਰੂਪਾ ਸਿੰਘ, ਗੁਰਜੰਟ ਸਿੰਘ ਬਾਬਾ, ਸੁਰਜੀਤ ਸਿੰਘ ਖ਼ਾਲਸਾ, ਬੂਟਾ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ ਆਦਿ ਵੀ ਹਾਜਰ ਸਨ।
