ਅਮਰੀਕਾ ਜਾਣ ਦੀ ਚਾਹ ‘ਚ ਦੋ ਨੌਜਵਾਨਾਂ ਦਾ ਵਿਦੇਸ਼ ‘ਚ ਕਤਲ

ਫਿਰੌਤੀ ਨਾ ਮਿਲਣ ‘ਤੇ ਡੋੰਕਰਾਂ ਨੇ ਉਤਾਰਿਆ ਮੌਤ ਦੇ ਘਾਟ

News99punjab

ਦਸੂਹਾ, 2 ਨਵੰਬਰ 2025:
ਅਮਰੀਕਾ ਵਿਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਨਿਕਲੇ ਪੰਜਾਬੀ ਨੌਜਵਾਨ ਸਾਹਿਬ ਸਿੰਘ ਤੇ ਹਰਿਆਣਾ ਦੇ ਯੁਵਰਾਜ ਸਿੰਘ ਦੀ ਵਿਦੇਸ਼ ਵਿਚ ਡੋੰਕਰਾਂ ਵੱਲੋਂ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡੋੰਕਰਾਂ ਨੇ ਦੋਹਾਂ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ, ਪਰ ਰਕਮ ਨਾ ਮਿਲਣ ਕਾਰਨ ਦੋਹਾਂ ਦੀ ਜਾਨ ਬੇਰਹਮੀ ਨਾਲ ਲੈ ਲਈ ਗਈ।ਸਾਹਿਬ ਸਿੰਘ ਦਸੂਹਾ ਦੇ ਨੇੜਲੇ ਪਿੰਡ ਮੋਰੀਆਂ ਦਾ ਰਹਿਣ ਵਾਲਾ ਸੀ। ਉਹ ਦੋ ਭੈਣਾਂ ਦਾ ਇਕੱਲਾ ਭਰਾ ਤੇ ਮਾਪਿਆਂ ਦਾ ਇਕੱਲਾ ਪੁੱਤਰ ਸੀ। ਪਰਿਵਾਰ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਲਈ ਸਾਰੀ ਜਾਇਦਾਦ, ਪਸ਼ੂਆਂ ਅਤੇ ਘਰ ਦੇ ਗਹਿਣੇ ਤੱਕ ਵੇਚ ਦਿੱਤੇ ਸਨ।

ਪਰਿਵਾਰ ਦੇ ਮੈਂਬਰਾਂ ਮੁਤਾਬਕ, ਅਕਤੂਬਰ 2024 ਵਿਚ 21 ਸਾਲਾ ਸਾਹਿਬ ਸਿੰਘ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ।ਸਾਹਿਬ ਦੇ ਜੀਜਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੋਵਾਟਾ ਮਾਲਾ ਨੇੜੇ ਪਹੁੰਚਿਆ, ਤਾਂ ਮਨੁੱਖੀ ਤਸਕਰਾਂ ਨੇ ਉਸਨੂੰ ਹੋਰ ਨੌਜਵਾਨਾਂ ਸਮੇਤ ਫੜ ਲਿਆ। ਡੋੰਕਰਾਂ ਨੇ ਮਾਰਕੁੱਟ ਕਰਦਿਆਂ ਉਸਦੀ ਵੀਡੀਓ ਭੇਜ ਕੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਭੇਜਣ ਕਾਰਨ ਸਾਹਿਬ ਸਿੰਘ ਅਤੇ ਉਸਦੇ ਨਾਲ ਹਰਿਆਣਾ ਦੇ ਯੁਵਰਾਜ ਸਿੰਘ ਦੀ ਹੱਤਿਆ ਕਰ ਦਿੱਤੀ ਗਈ।

ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ 45 ਲੱਖ ਰੁਪਏ ਏਜੰਟਾਂ ਨੂੰ ਦਿੱਤੇ ਸਨ, ਪਰ ਉਨ੍ਹਾਂ ਨੇ ਧੋਖਾਧੜੀ ਕਰਦੇ ਹੋਏ ਕਿਹਾ ਸੀ ਕਿ ਸਾਹਿਬ ਨੂੰ 1″ਨੰਬਰ ‘ਚ” ਅਮਰੀਕਾ ਪਹੁੰਚਾਇਆ ਜਾਵੇਗਾ। ਪਰ ਹੁਣ ਪਰਿਵਾਰ ਦੇ ਸੁਪਨੇ ਟੁੱਟ ਗਏ ਗਏ ਹਨ।ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਏਜੰਟਾਂ ਅਤੇ ਮਨੁੱਖੀ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਮਾਸੂਮ ਜਿੰਦਗੀ ਨਾਲ ਅਜਿਹਾ ਨਾ ਹੋਵੇ।

Leave a Reply

Your email address will not be published. Required fields are marked *