ਸੁਖਜਿੰਦਰ ਸਹੋਤਾ
ਫਰੀਦਕੋਟ 26 ਅਕਤੂਬਰ: 2025
ਫਰੀਦਕੋਟ ਪੁਲਿਸ ਵੱਲੋ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਸ ਸਾਲ 21 ਅਕਤੂਬਰ ਤੋ 31 ਅਕਤੂਬਰ 2025 ਤੱਕ ਜਿਲਾ ਅੰਦਰ ਵੱਖ-ਵੱਖ ਸਮਾਗਮ ਆਯੋਜਿਤ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਸ਼ਹੀਦ ਸੂਰਮਿਆਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਸੇਵਾ, ਸਮਰਪਣ ਅਤੇ ਦੇਸ਼ਭਗਤੀ ਦੇ ਮੂਲ ਨਾਲ ਜੋੜਨਾ ਹੈ।

ਇਸੇ ਕੜੀ ਵਿੱਚ, ਕੋਟਕਪੂਰਾ ਵਿਖੇ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ ਵਿੱਚ ਵਿਸ਼ੇਸ਼ ਖੇਡ ਮੈਚਾਂ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਖਾਸ ਤੌਰ ਤੇ ਟੇਬਲ ਟੈਨਿਸ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਜੀ ਵਿਸੇਸ਼ ਤੌਰ ਤੇ ਮੌਜੂਦ ਰਹੇ। ਜਿਹਨਾ ਵੱਲੋਂ ਖੇਡਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਵਰਕ ਅਤੇ ਸਮਰਪਣ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ।
ਇਸ ਮੌਕੇ ਸ਼੍ਰੀ ਸੰਜੀਵ ਕੁਮਾਰ ਡੀ.ਐਸ.ਪੀ (ਕੋਟਕਪੂਰਾ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਾਗਮ ਸਾਡੇ ਸ਼ਹੀਦ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਨਵੀਂ ਪੀੜ੍ਹੀ ਵਿੱਚ ਦੇਸ਼ਭਗਤੀ ਦੇ ਮੂਲ ਰੂਪਾਂ ਨੂੰ ਜਗਾਉਣ ਦਾ ਇੱਕ ਖਾਸ ਮੌਕਾ ਹੁੰਦਾ ਹੈ ਜਿਸ ਨਾਲ ਕਿ ਨਵੀ ਪੀੜੀ ਨੂੰ ਖੇਡਾ ਦੇ ਨਾਲ-ਨਾਲ ਦੇਸ਼ ਪ੍ਰਤੀ ਜਜਬੇ ਅਤੇ ਸਮਰਪਣ ਦੀ ਭਾਵਨਾ ਹੋਰ ਮਜਬੂਤ ਹੁੰਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਸ਼ਹੀਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਕੁਰਬਾਨੀਆਂ ਸਾਡੇ ਸਾਰਿਆ ਲਈ ਮਾਣ ਅਤੇ ਪ੍ਰੇਰਨਾ ਦਾ ਸਰੋਤ ਹਨ। 21 ਤੋਂ 31 ਅਕਤੂਬਰ ਤੱਕ ਆਯੋਜਿਤ ਸਮਾਗਮਾਂ ਰਾਹੀਂ ਅਸੀਂ ਨਵੀਂ ਪੀੜ੍ਹੀ ਨੂੰ ਸੇਵਾ, ਸਮਰਪਣ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਯਤਨ ਕਰ ਰਹੇ ਹਾਂ। ਇਹ ਸਮਾਗਮ ਸਿਰਫ ਖੇਡ ਮੁਕਾਬਲਿਆਂ ਤੱਕ ਸੀਮਤ ਨਹੀਂ ਹਨ, ਸਗੋਂ ਨੌਜਵਾਨਾਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਨੂੰ ਸਦਾ ਯਾਦ ਰੱਖਣ ਦੀ ਭਾਵਨਾ ਨੂੰ ਪ੍ਰਗਟ ਕਰਨ ਦਾ ਮੌਕਾ ਵੀ ਦਿੰਦੇ ਹਨ।

ਇਸ਼ ਦੇ ਨਾਲ ਹੀ ਉਹਨਾ ਕਿਹਾ ਕਿ ਇਸ ਤਰ੍ਹਾ ਦੇ ਸਮਾਗਮ ਅਗਲੇ ਆਉਣ ਵਾਲੇ ਦਿਨਾ 31 ਅਕਤੂਬਰ ਤੱਕ ਲਗਾਤਾਰ ਜਾਰੀ ਰਹਿਣਗੇ। ਜਿਸ ਰਾਹੀ ਜਿਲ੍ਹੇ ਅੰਦਰ ਵੱਖ-ਵੱਖ ਸਮਾਗਮਾ ਦਾ ਆਯੋਜਨ ਕਰਕੇ ਪਬਲਿਕ ਨੂੰ ਸਾਡੇ ਅਮਰ ਸ਼ਹੀਦ ਪੁਲਿਸ ਜਵਾਨਾ ਦੀ ਸ਼ਹਾਦਤਾ ਨੂੰ ਯਾਦ ਕਰਨ ਅਤੇ ਸਿੱਖਣ ਦਾ ਮੌਕਾ ਮਿਲੇਗਾ।
