ਤਿਉਹਾਰਾਂ ਦੇ ਮੱਦੇਨਜ਼ਰ ਫਰੀਦਕੋਟ ਤੇ ਪੁਲਿਸ ਦੀ ਡਰੋਨ ਰਾਹੀਂ ਬਾਜ ਅੱਖ

ਸੁਖਜਿੰਦਰ ਸਹੋਤਾ

ਫਰੀਦਕੋਟ 16 ਅਕਤੂਬਰ 2025:

ਤਿਉਹਾਰਾ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਸੇ ਤਹਿਤ ਅੱਜ ਜਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਲਈ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਵੱਲੋਂ ਸੁਰੱਖਿਆ ਬਲਾ ਦੇ ਨਾਲ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਇਲਾਕਿਆ ਅੰਦਰ ਫਲੈਗ ਮਾਰਚ ਕੀਤਾ ਗਿਆ।

ਇਸ ਫਲੈਗ ਮਾਰਚ ਵਿੱਚ ਉਹਨਾਂ ਨਾਲ ਸਬੰਧਿਤ ਮੁੱਖ ਅਫਸਰ ਥਾਣਾ ਸਮੇਤ ਏ.ਆਰ.ਪੀ ਟੀਮਾਂ, ਟ੍ਰੈਫਿਕ ਕਰਮਚਾਰੀਆਂ, ਪੀ.ਸੀ.ਆਰ ਟੀਮਾਂ ਅਤੇ 150 ਦੇ ਕਰੀਬ ਪੁਲਿਸ ਕਰਮਚਾਰੀਆਂ ਵੀ ਸਾਮਿਲ ਹੋਏ। ਇਸ ਫਲੈਗ ਮਾਰਚ ਦੀ ਸ਼ੁਰੂਆਤ ਥਾਣਾ ਸਿਟੀ ਫਰੀਦਕੋਟ ਵਿੱਚੋ ਹੋਈ ਅਤੇ ਇਹ ਫਲੈਗ ਮਾਰਚ ਭਾਈ ਘਨੱਈਆ ਚੌਕ, ਘੰਟਾ ਘਰ ਚੌਕ, ਹੁੱਕੀ ਚੌਕ, ਜੁਬਲੀ ਚੌਕ ਹੁੰਦਾ ਹੋਇਆ ਸ਼ਹਿਰ ਦੇ ਹੋਰ ਇਲਾਕਿਆ ਵਿੱਚੋ ਦੀ ਲੰਘਿਆ।

ਇਸ ਦੌਰਾਨ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਨਿਗਰਾਨੀ ਹੇਠ ਤਿਉਹਾਰਾ ਦੇ ਮੱਦੇਨਜਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਫਰੀਦਕੋਟ ਪੁਲਿਸ ਵੱਲੋਂ ਸਖਤ ਨਾਕਾਬੰਦੀਆਂ, ਗਸ਼ਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆ ਅਤੇ ਡਰੋਨ ਕੈਮਰਿਆਂ ਰਾਹੀ ਸ਼ੱਕ ਗਤੀਵਿਧੀਆਂ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਇਸੇ ਦੇ ਤਹਿਤ ਹੀ ਅੱਜ ਫਰੀਦਕੋਟ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ ਹੈ, ਜਿਸ ਉਪੰਰਤ ਸ਼ਹਿਰ ਅੰਦਰ ਨਾਕਾਬੰਦੀਆਂ ਵੀ ਕੀਤੀਆ ਜਾ ਰਹੀਆ ਹਨ। ਉਹਨਾ ਦੱਸਿਆ ਕਿ ਇਹਨਾ ਫਲੈਗ ਮਾਰਚਾ ਦਾ ਮਕਸਦ ਜਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜੂਬਤ ਕਰਨਾ ਹੈ।
ਇਸ ਦੇ ਨਾਲ ਹੀ ਉਹਨਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾ ਨੂੰ ਕੋਈ ਵੀ ਲਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਾਈ ਦੇਵੇ ਤਾਂ ਉਹ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
******

Leave a Reply

Your email address will not be published. Required fields are marked *