ਸੋਨਮ ਵਾਂਗਚੁਕ ਨੂੰ ਅੰਦੋਲਨ ਵਿੱਚੋ ਚੁੱਕਣਾ ਭਾਜਪਾ ਦੀ ਮੋਦੀ ਸਰਕਾਰ ਦੇ ਡਰੇ ਹੋਣ ਦਾ ਸਬੂਤ- ਡੱਲੇਵਾਲਾ
ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਅੱਜ ਬਿੱਲਕੁੱਲ ਸ਼ਾਂਤਮਈ ਗਾਂਧੀਵਾਦੀ ਢੰਗ ਦੇ ਨਾਲ ਦਿੱਲੀ ਦੇ ਜੰਤਰ ਮੰਤਰ ਉੱਪਰ ਪ੍ਰੋਟੈਸਟ ਕਰ ਰਹੇ ਸੋਨਮ ਵਾਂਗਚੁਕ ਨੂੰ ਧਾਰਨਾ ਸਥਾਨ ਤੋਂ ਭਾਰਤ ਸਰਕਾਰ ਨੇ ਪੁਲਸ ਬਲ ਦੇ ਜੋਰ ਤੇ ਧੱਕੇ ਨਾਲ ਚੁੱਕ ਕੇ ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਤਾਰ ਤਾਰ ਕਰ ਦਿੱਤਾ ਹੈ

ਸੁਖਜਿੰਦਰ ਸਹੋਤਾ,
ਫਰੀਦਕੋਟ 18 ਜੁਲਾਈ,
ਐਸਕੇਐਮ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਅਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਭਾਜਪਾ ਦੀ ਮੋਦੀ ਸਰਕਾਰ ਦੀ ਨਿਗ੍ਹਾ ਵਿੱਚ ਭਾਰਤ ਵਿੱਚ ਸ਼ਾਂਤਮਈ ਢੰਗ ਦੇ ਨਾਲ ਆਪਣੇ ਹੱਕਾਂ ਹਕੂਕਾਂ ਅਤੇ ਦੇਸ਼ ਦੇ ਆਉਣ ਵਾਲੇ ਭਵਿੱਖ ਨੌਜਵਾਨੀ ਦੇ ਭਵਿੱਖ ਨੂੰ ਬਚਾਉਣ ਲਈ ਸ਼ਾਂਤਮਈ ਪ੍ਰੋਟੈਸਟ ਟੈਸਟ ਕਰਨਾ ਗੁਨਾਹ ਹੈ ਜਿਸ ਦਾ ਸਬੂਤ ਕਿਸਾਨੀ ਅੰਦੋਲਨ ਸਮੇਂ ਲਖੀਮਪੁਰ ਖੀਰੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਕੇ ਵਾਪਸ ਜਾ ਰਹੇ ਕਿਸਾਨਾਂ ਉੱਪਰ ਭਾਜਪਾ ਦੇ ਐਮਪੀ ਦੇ ਮੁੰਡੇ ਵੱਲੋਂ ਗੱਡੀ ਚੜਾ ਕੇ ਸ਼ਰੇਆਮ ਕਤਲ ਕਰਨ ਅਤੇ ਹੁਣ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਪੇਪਰ ਲੀਕ ਹੋਣ ਕਾਰਨ ਹੋਏ ਖਿਲਵਾੜ ਅਤੇ ਉਸ ਪੇਪਰ ਲੀਕ ਹੋਣ ਤੋਂ ਬਾਅਦ ਅਨੇਕਾਂ ਨੌਜਵਾਨਾਂ ਵੱਲੋਂ ਕੀਤੇ ਗਏ ਸੂਸਾਈਡ ਦੇ ਦੋਸ਼ੀ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿੱਛਲੇ 20 ਦਿਨ ਤੋਂ ਮਰਨ ਵਰਤ ਉੱਪਰ ਬੈਠੇ ਸਮਾਜ ਸੇਵੀ ਸੋਨਮ ਵਾਂਗਚੁਕ ਨੂੰ ਮੰਗਾਂ ਮੰਨਣ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਧਰਨਾ ਸਥਾਨ ਤੋਂ ਜਬਰਦਸਤੀ ਚੁੱਕਣ ਤੋਂ ਸਹਿਜੇ ਸਮਝਿਆ ਜਾ ਸਕਦਾ ਹੈ।
ਉਹਨਾਂ ਅੱਗੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਜਾ ਕੇ ਆਖਦੇ ਹਨ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਅੱਜ ਬਿੱਲਕੁੱਲ ਸ਼ਾਂਤਮਈ ਗਾਂਧੀਵਾਦੀ ਢੰਗ ਦੇ ਨਾਲ ਦਿੱਲੀ ਦੇ ਜੰਤਰ ਮੰਤਰ ਉੱਪਰ ਪ੍ਰੋਟੈਸਟ ਕਰ ਰਹੇ ਸੋਨਮ ਵਾਂਗਚੁਕ ਨੂੰ ਧਾਰਨਾ ਸਥਾਨ ਤੋਂ ਭਾਰਤ ਸਰਕਾਰ ਨੇ ਪੁਲਸ ਬਲ ਦੇ ਜੋਰ ਤੇ ਧੱਕੇ ਨਾਲ ਚੁੱਕ ਕੇ ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਤਾਰ ਤਾਰ ਕਰ ਦਿੱਤਾ ਹੈ ਕਿਉਂਕਿ ਇਸ ਤਰ੍ਹਾਂ ਦੇ ਸ਼ਾਂਤਮਈ ਗਾਂਧੀਵਾਦੀ ਅੰਦੋਲਨ ਉੱਪਰ ਇਸ ਤਰ੍ਹਾਂ ਦਾ ਹਮਲਾ ਕਦੇ ਅੰਗਰੇਜ਼ਾਂ ਦੇ ਜਮਾਨੇ ਜਮਾਨੇ ਵਿੱਚ ਵੀ ਨਹੀਂ ਹੋਇਆ ਸੀ, ਪ੍ਰੰਤੂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਹਾਉਣ ਵਾਲੇ ਭਾਰਤ ਵਿੱਚ ਅੱਜ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਗਾਂਧੀਵਾਦੀ ਅੰਦੋਲਨ ਦੀ ਅਣਦੇਖੀ ਕਰਕੇ ਅੰਦੋਲਨ ਉੱਪਰ ਕੀਤੇ ਗਏ ਹਮਲੇ ਅਤੇ ਸੋਨਮ ਵਾਂਗਚੁਕ ਨੂੰ ਅੰਦੋਲਨ ਵਿੱਚੋਂ ਧੱਕੇ ਨਾਲ ਚੁੱਕਣ ਅਤੇ ਉਹਨਾਂ ਦੇ ਸ਼ਾਂਤਮਈ ਗਾਂਧੀਵਾਦੀ ਅੰਦੋਲਨ ਕਰਨ ਦੇ ਹੱਕ ਖੋਹਣ ਦੀ ਐਸਕੇਐਮ ਗੈਰ ਸਿਆਸੀ ਭਾਰਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਇਕ ਵਿਅਕਤੀ ਨੂੰ ਭਾਰਤ ਅੰਦਰ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਹਕੂਕਾਂ ਦੀ ਗੱਲ ਕਰਨ, ਸਰਕਾਰਾਂ ਦੀਆਂ ਬੇਇਨਸਾਫੀਆਂ ਵਿਰੁੱਧ ਆਵਾਜ਼ ਚੁੱਕਣ ਦਾ ਮੌਲਿਕ ਅਧਿਕਾਰ ਦਿੰਦਾ ਹੈ ਅਤੇ ਜੋ ਸੋਨਮ ਵਾਂਗਚੁਕ ਵੱਲੋਂ ਗਾਂਧੀਵਾਦੀ ਅੰਦੋਲਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਉਹ ਉਹਨਾਂ ਦੀ ਕੋਈ ਨਿੱਜੀ ਮੰਗ ਨਹੀਂ ਹੈ ਉਹ ਕੋਈ ਦੇਸ਼ ਨੂੰ ਵੰਡਣ ਜਾਂ ਕੋਈ ਆਰਥਿਕ ਬੋਝ ਪਾਉਣ ਦੀ ਮੰਗ ਨਹੀਂ ਕਰ ਰਹੇ ਹਨ ਉਹ ਸਿਰਫ ਭਾਰਤ ਦੇ ਅੰਦਰ ਲਗਾਤਾਰ ਜੋ ਪੇਪਰ ਲੀਕ ਦਾ ਵਰਤਾਰਾ ਹੋ ਰਿਹਾ ਉਸ ਨੂੰ ਠੰਲ ਪਾਉਣ ਦੀ ਮੰਗ ਕਰ ਰਹੇ ਹਨ।
ਸੋਨੂ ਵਾਂਗਚੁਕ ਵੱਲੋਂ ਕੀਤੀ ਜਾ ਰਹੀ ਦੇਸ਼ ਦੀ ਨੌਜਵਾਨੀ ਦਾ ਭਵਿੱਖ ਬਚਾਉਣ ਦੀ ਮੰਗ ਪ੍ਰਤੀ ਸੰਜੀਦਗੀ ਦਿਖਾਉਣ ਦੀ ਬਜਾਏ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸ਼ਾਂਤਮਈ ਗਾਂਧੀਵਾਦੀ ਅੰਦੋਲਨ ਕਰ ਰਹੇ ਸੋਨਮ ਵਾਂਗਚੁਕ ਉੱਤੇ ਹਮਲਾ ਕਰਕੇ ਮੋਦੀ ਸਰਕਾਰ ਨੇ ਆਪਣਾ ਚਿਹਰਾ ਨੰਗਾ ਕੀਤਾ ਹੈ ਅਤੇ ਮੋਦੀ ਸਰਕਾਰ ਦਾ ਕਰੂਰ ਚਿਹਰਾ ਇਸ ਗੱਲ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਯੂਪੀ ਦੇ ਅੰਦਰ ਭਾਜਪਾ ਦੇ ਸਾਬਕਾ ਐਮਪੀ ਅਜੈ ਮਿਸ਼ਰਾ ਟਹਿਣੀ ਅਤੇ ਉਹਨਾਂ ਦੇ ਪੁੱਤਰ ਅਸ਼ੀਸ਼ ਮਿਸ਼ਰਾ ਟਹਿਣੀ ਦੇ ਬਾਰੇ ਵਿੱਚ ਯੂਪੀ ਪੁਲਸ ਵੱਲੋਂ ਕੋਰਟ ਵਿੱਚ ਘਟਨਾ ਸਮੇਂ ਮੌਜੂਦ ਹਾਜ਼ਰ ਵਿਅਕਤੀਆਂ ਦੀਆਂ ਗਵਾਹੀਆਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਜਾ ਕੇ ਇਹ ਸਟੇਟਮੈਂਟ ਦੇਣਾ ਕਿ ਭਾਜਪਾ ਦੇ ਉਹਨਾਂ ਆਗੂਆਂ ਵੱਲੋਂ ਕਿਸੇ ਵੀ ਗਵਾਹ ਨੂੰ ਡਰਾਇਆ ਧਮਕਾਇਆ ਨਹੀਂ ਗਿਆ ਇਹ ਸਿੱਧ ਕਰਦਾ ਹੈ ਕਿ ਭਾਰਤ ਅੰਦਰ ਮੋਦੀ ਸਰਕਾਰ ਦੇ ਰਾਜ ਸਮੇਂ ਕਿੰਨਾ ਕੁ ਲੋਕਤੰਤਰ ਜਿੰਦਾ ਹੈ ਕਿਉਂਕਿ ਘਟਨਾ ਸਮੇਂ ਮੌਜੂਦ ਚਸ਼ਮਦੀਦ ਗਵਾਹਾਂ ਦੀਆਂ ਅਜੇ ਗਵਾਹੀਆਂ ਵੀ ਕੋਰਟ ਵਿੱਚ ਪੂਰੀਆਂ ਨਹੀਂ ਹੋਈਆਂ ਹਨ ਅਤੇ ਯੂਪੀ ਪੁਲਿਸ ਵੱਲੋਂ ਗਵਾਹੀਆਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਗੱਡੀ ਥੱਲੇ ਦਰੜ ਕੇ ਮਾਰਨ ਵਾਲੇ ਭਾਜਪਾ ਦੇ ਆਗੂਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ, ਜਦੋਂ ਕਿ ਉਸ ਘਟਨਾ ਦੀ ਇੱਕ ਇੱਕ ਵੀਡੀਓ ਨੂੰ ਸਾਰੇ ਦੇਸ਼ ਦੇ ਹਰ ਇੱਕ ਵਿਅਕਤੀ ਨੇ ਆਪਣੀ ਅੱਖੀ ਵੇਖਿਆ ਹੈ ਅਤੇ ਅਸੀਂ ਐਸਕੇਐਮ ਗੈਰ ਸਿਆਸੀ ਅਤੇ ਬੀਕੇਯੂ ਏਕਤਾਂ ਸਿੱਧੂਪੁਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਦੀ ਨਿਖੇਧੀ ਕਰਦੇ ਹਾਂ।
ਉਹਨਾਂ ਅੱਗੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਸੋਨਮ ਵਾਂਗਚੁਕ ਦੇ ਇਸ ਸ਼ਾਂਤਮਈ ਅੰਦੋਲਨ ਤੋਂ ਅਤੇ ਇਸ ਅੰਦੋਲਨ ਨੂੰ ਦੇਸ਼ ਭਰ ਦੇ ਲੋਕਾਂ ਵੱਲੋਂ ਲਗਾਤਾਰ ਮਿਲ ਰਹੇ ਸਮਰਥਨ ਤੋਂ ਹੀ ਕੇਂਦਰ ਦੀ ਭਾਜਪਾ ਸਰਕਾਰ ਘਬਰਾਈ ਹੈ ਅਤੇ ਐਸਕੇਐਮ ਗੈਰ ਰਾਜਨੀਤਿਕ ਭਾਰਤ ਦੇ ਆਗੂਆਂ ਦਾ ਪ੍ਰੋਗਰਾਮ ਵੀ ਉੱਥੇ ਜਾ ਕੇ ਸੋਨਮ ਵਾਂਗਚੁਕ ਨੂੰ ਸਮਰਥਨ ਦੇਣ ਦਾ ਨਿਰਧਾਰਿਤ ਸੀ ਇਸ ਦੇਸ਼ ਵਿਆਪੀ ਮਿਲ ਰਹੇ ਸਮਰਥਨ ਦੇ ਕਰਕੇ ਹੀ ਘਬਰਾਹਟ ਦੇ ਵਿੱਚ ਸਰਕਾਰ ਨੇ ਦਿੱਲੀ ਦੇ ਜੰਤਰ ਮੰਤਰ ਉੱਪਰ ਸ਼ਾਂਤਮਈ ਗਾਂਧੀਵਾਦੀ ਅੰਦੋਲਨ ਕਰ ਰਹੇ ਸੋਨਮ ਵਾਂਗਚੁਕ ਉੱਤੇ ਹਮਲਾ ਕੀਤਾ ਹੈ ਅਤੇ ਇਸ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਜਾਰੀ ਕਰਤਾ: ਸ. ਜਗਜੀਤ ਸਿੰਘ ਡੱਲੇਵਾਲ ਕੌਮੀ ਕਨਵੀਨਰ ਐਸਕੇਐਮ ਗੈਰ ਸਿਆਸੀ/ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
