News99punjab
Chandigarh Punjab, 08 July 2026:
ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਗਲਬਾਤ ਕਰਦਿਆ ਦਸਿਆ ਹੈ ਕਿ ਪੰਜਾਬ ਵਿੱਚ ਅੱਲਗ ਅੱਲਗ ਜਗ੍ਹਾਵਾਂ ਤੇ ਮਸੀਹ ਭਾਈਚਾਰੇ ਨਾਲ ਆਏ ਦਿਨ ਧੱਕਾ ਹੋ ਰਿਹਾ। ਬੀਤੇ ਦਿਨੀਂ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਇਕ ਚਰਚ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਕਥਿਤ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ। ਜਿਸ ਵਿੱਚ ਕਥਿਤ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਨੂੰ ਸਾੜ ਦਿੱਤਾ ਜਾਂਦਾ ਹੈ।
ਸਰਬਜੀਤ ਰਾਜ ਨੇ ਦੱਸਿਆ ਹੈ ਕਿ ਉਹ ਪ੍ਰਸ਼ਾਸ਼ਨ ਵੱਲੋਂ ਢਿੱਲੀ ਕਾਰਗੁਜ਼ਾਰੀ ਤੋਂ ਬਾਅਦ ਇਹ ਮਾਮਲਾ ਘੱਟ ਗਿਣਤੀ ਕਮਿਸ਼ਨ ਕੋਲ ਜਾਂਦਾ ਹੈ। ਪੀੜ੍ਹਤ ਪਰਿਵਾਰ ਦੀ ਸ਼ਿਕਾਇਤ ਤੇ ਘੱਟ ਗਿਣਤੀ ਕਮਿਸ਼ਨ ਪੁਲਸ ਅਫ਼ਸਰਾਂ ਨੂੰ ਘੱਟ ਗਿਣਤੀ ਕਮਿਸ਼ਨ ਦਫ਼ਤਰ ਚ ਤਲਬ ਕਰਦਾ ਹੈ। ਓਥੇ ਘੱਟ ਗਿਣਤੀ ਕਮਿਸ਼ਨ ਪੁਲਸ ਅਫ਼ਸਰਾਂ ਨੂੰ ਡਿੰਗਾ ਮਾਰ ਰਿਹਾ ਹੈ । ਪਰ ਉਸਤੋਂ ਪਹਿਲਾਂ ਇਹ ਘਟਨਾ ਮਿੱਠੂ ਬਸਤੀ ਵਿਖੇ ਵੀ ਹੋਈ ਸੀ।
ਜਿਸ ਵਿੱਚ ਘੱਟ ਗਿਣਤੀ ਕਮਿਸ਼ਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਬਜੀਤ ਰਾਜ ਨੇ ਦਸਿਆ ਹੈ ਕਿ ਘੱਟ ਗਿਣਤੀ ਕਮਿਸ਼ਨ ਵਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨਾਲ ਕਥਿਤ ਰਾਜੀਨਾਮਾ ਕਰ ਲਿਆ ਜਾਂਦਾ ਹੈ। ਓਸ ਸਮੇ ਘੱਟ ਗਿਣਤੀ ਕਮਿਸ਼ਨ ਦੀਆਂ ਡਿੰਗਾ ਕਿੱਥੇ ਸੀ? ਓਸ ਸਮੇ ਘੱਟ ਗਿਣਤੀ ਕਮਿਸ਼ਨ ਵਲੋਂ ਪੁਲਸ ਨੂੰ ਡਿੰਗਾ ਕਿਉੰ ਨਹੀਂ ਮਾਰੀਆ ਗਈਆ। ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਗਲਬਾਤ ਕਰਦਿਆ ਇਹ ਵੀ ਦੱਸਿਆ ਹੈ ਕਿ ਘੱਟ ਗਿਣਤੀ ਕਮਿਸ਼ਨ ਵਲੋਂ ਮਿੱਠੂ ਬਸਤੀ ਵਿਚ ਘਟਨਾ ਮਾਮਲੇ ਚ ਕਥਿਤ ਪੱਖਪਾਤੀ ਰਾਜਨੀਤੀ ਦੀ ਚਾਲ ਚਲ ਕੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ।
ਉਹਨਾਂ ਕਿਹਾ ਕਿ ਮਸੀਹ ਭਾਈਚਾਰੇ ਦੇ ਲੋਕ ਅੱਜ ਘੱਟ ਗਿਣਤੀ ਕਮਿਸ਼ਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦਾ ਬੇਅਦਬੀ ਕਾਨੂੰਨ ਮਿੱਠੂ ਬਸਤੀ ਘਟਨਾ ਸਮੇਂ ਕਿੱਥੇ ਸੀ? ਗਲਬਾਤ ਦੌਰਾਨ ਉਹਨਾਂ ਨੇ ਮਸੀਹ ਭਾਈਚਾਰੇ ਨੂੰ ਅਪੀਲ ਵੀ ਕੀਤੀ ਹੈ ਕਿ ਘੱਟ ਗਿਣਤੀ ਕਮਿਸ਼ਨ ਦੀ ਦੋਗਲੀ ਰਾਜਨੀਤੀ ਨੂੰ ਦੇਖਦੇ ਹੋਏ ਅਸੀਂ ਇਕ ਪਲੇਟਫਾਰਮ ਤੇ ਇਕਠੇ ਹੋਈਏ ਅਤੇ ਮਿੱਠੂ ਬਸਤੀ ਘਟਨਾ ਚ ਪਵਿਤਰ ਬਾਈਬਲ ਦੀ ਕਥਿਤ ਬੇਅਦਬੀ ਨੂੰ ਲੈਕੇ ਮਸੀਹ ਭਾਈਚਾਰੇ ਨੂੰ ਇਨਸਾਫ ਦਿਵਾਈਏ।
