ਮੰਤਰੀ Sanjeev Arora ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਹੋਰ 3 ਮੰਤਰੀਆਂ ਵਿਚ ਵੰਡ ਦਿੱਤੇ ਗਏ ਹਨ।

ਮੰਤਰੀ Sanjeev Arora ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਹੋਰ 3 ਮੰਤਰੀਆਂ ਵਿਚ ਵੰਡ ਦਿੱਤੇ ਗਏ ਹਨ।

ਪਾਵਰ ਮੰਤ੍ਰਾਲਾ ਹੁਣ Tarunpreet Singh Sond ਕੋਲ ਹੋਵੇਗਾ, ਜਦਕਿ ਲੋਕਲ ਬਾਡੀ ਵਿਭਾਗ Harjot Singh Bains ਨੂੰ ਦਿੱਤਾ ਗਿਆ ਹੈ ਅਤੇ ਇੰਡਸਟਰੀ ਮੰਤਰੀ Aman Arora ਹੋਣਗੇ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਦੇ ਰਾਜਪਾਲ Gulab Chand Kataria ਨੇ ਮੁੱਖ ਮੰਤਰੀ Bhagwant Mann ਦੀ ਅਗਵਾਈ ਵਾਲੀ ਕੈਬਿਨੇਟ ਵਿੱਚ ਮਹੱਤਵਪੂਰਨ ਵਿਭਾਗਾਂ ਦੀ ਨਵੀਂ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਅਧਿਕਾਰਿਕ ਜਾਣਕਾਰੀ ਅਨੁਸਾਰ, ਉਦਯੋਗ ਤੇ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਵਿਭਾਗ ਕੈਬਿਨੇਟ ਮੰਤਰੀ Aman Arora ਨੂੰ ਸੌਂਪਿਆ ਗਿਆ ਹੈ। ਬਿਜਲੀ ਵਿਭਾਗ Tarunpreet Singh Sond ਨੂੰ ਦਿੱਤਾ ਗਿਆ ਹੈ, ਜਦਕਿ ਸਥਾਨਕ ਸਰਕਾਰਾਂ ਵਿਭਾਗ Harjot Singh Bains ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਦੇ ਨਾਲ ਵਾਧੂ ਤੌਰ ‘ਤੇ ਦਿੱਤਾ ਗਿਆ ਹੈ।

ਇਹ ਫੇਰਬਦਲ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਵੱਲੋਂ 10 ਮਈ 2026 ਨੂੰ ਰਾਜਪਾਲ ਕੋਲ ਭੇਜਿਆ ਗਿਆ ਸੀ, ਜਿਸ ਵਿੱਚ ਮੰਤਰੀ ਮੰਡਲ ਦੇ ਮੈਂਬਰਾਂ ਵਿਚਕਾਰ ਵਿਭਾਗਾਂ ਦੀ ਨਵੀਂ ਵੰਡ ਲਈ ਮਨਜ਼ੂਰੀ ਮੰਗੀ ਗਈ ਸੀ।

ਰਾਜਪਾਲ ਕਟਾਰੀਆ ਨੇ 11 ਮਈ 2026 ਨੂੰ ਜਾਰੀ ਆਪਣੇ ਮਨਜ਼ੂਰੀ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਭੇਜੇ ਪ੍ਰਸਤਾਵ ਅਨੁਸਾਰ ਵਿਭਾਗਾਂ ਦੀ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਕਿ ਕੈਬਿਨੇਟ ਮੰਤਰੀਆਂ ਨੂੰ ਪਹਿਲਾਂ ਤੋਂ ਦਿੱਤੇ ਹੋਏ ਬਾਕੀ ਵਿਭਾਗਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

Leave a Reply

Your email address will not be published. Required fields are marked *