ਬੇਅੰਤ ਸਿੰਘ ਕਤਲ ਕਾਂਡ ‘ਤੇ ਸਾਬਕਾ MHA ਅਧਿਕਾਰੀ ਦਾ ਵੱਡਾ ਦਾਅਵਾ, ਬਿਆਨ ਮਗਰੋਂ ਮੁੜ ਛਿੜੀ ਚਰਚਾ
ਉ੍ਹਨ੍ਹਾਂ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਮੁਤਾਬਕ ਇਹ ਹੱਤਿਆ ਖ਼ਾਲਿਸਤਾਨੀ ਅੱਤਵਾਦ ਨਾਲ ਨਹੀਂ, ਸਗੋਂ ਇੱਕ ਔਰਤ ਵੱਲੋਂ ਰਚੀ ਗਈ ਨਿੱਜੀ ਰੰਜਿਸ਼ ਅਤੇ ਸਾਜ਼ਿਸ਼ ਦਾ ਨਤੀਜਾ ਸੀ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਨੂੰ ਲੈ ਕੇ ਇੱਕ ਨਵਾਂ ਦਾਅਵਾ ਸਾਹਮਣੇ ਆਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ (MHA) ਦੇ ਸਾਬਕਾ ਅੰਡਰ ਸੈਕਟਰੀ ਆਰ.ਵੀ.ਐੱਸ. ਮਣੀ (RVS Mani) ਨੇ ਨਿਊਜ਼ ਏਜੰਸੀ ਏਐਨਆਈ (ANI) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਮੁਤਾਬਕ ਇਹ ਹੱਤਿਆ ਖ਼ਾਲਿਸਤਾਨੀ ਅੱਤਵਾਦ ਨਾਲ ਨਹੀਂ, ਸਗੋਂ ਇੱਕ ਔਰਤ ਵੱਲੋਂ ਰਚੀ ਗਈ ਨਿੱਜੀ ਰੰਜਿਸ਼ ਅਤੇ ਸਾਜ਼ਿਸ਼ ਦਾ ਨਤੀਜਾ ਸੀ।
ਆਰ.ਵੀ.ਐੱਸ. ਮਣੀ ਨੇ ਆਪਣੇ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਬੇਅੰਤ ਸਿੰਘ ਦੇ ਕਤਲ ਨੂੰ ਸਿਰਫ਼ ਅੱਤਵਾਦੀ ਘਟਨਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਦੇ ਅਨੁਸਾਰ ਇਸ ਮਾਮਲੇ ਦੇ ਪਿੱਛੇ ਇੱਕ ਔਰਤ ਵੱਲੋਂ ਰਚੀ ਗਈ ਸਾਜ਼ਿਸ਼ ਅਤੇ ਨਿੱਜੀ ਰੰਜਿਸ਼ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਾਈ-ਪ੍ਰੋਫਾਈਲ ਹੱਤਿਆਕਾਂਡ ਨਾਲ ਜੁੜੇ ਕਈ ਅਜਿਹੇ ਪਹਿਲੂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਅਤੇ ਜੋ ਅਜੇ ਤੱਕ ਜਨਤਕ ਨਹੀਂ ਹੋਏ।
ਮਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਚਾਰ ਵਿੱਚ ਇਸ ਘਟਨਾ ਦੇ ਪਿੱਛੇ ਨਿੱਜੀ ਅਤੇ ਸਿਆਸੀ ਦੁਸ਼ਮਣੀ ਦੀ ਭੂਮਿਕਾ ਸੀ। ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਬੇਅੰਤ ਸਿੰਘ ਕਤਲ ਕਾਂਡ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।
