ਪੰਜਾਬ ‘ਚ ਤਿੰਨ ਦਿਨਾਂ ਲਈ ਲੂ ਦੀ ਚੇਤਾਵਨੀ, ਪਾਰਾ 41°C ਤੋਂ ਉੱਪਰ

ਪੰਜਾਬ ‘ਚ ਤਿੰਨ ਦਿਨਾਂ ਲਈ ਲੂ ਦੀ ਚੇਤਾਵਨੀ, ਪਾਰਾ 41°C ਤੋਂ ਉੱਪਰ

24 ਅਪ੍ਰੈਲ ਨੂੰ ਵੀ ਇਹੀ ਹਾਲਾਤ ਬਣੇ ਰਹਿਣਗੇ। ਹਾਲਾਂਕਿ 25 ਅਪ੍ਰੈਲ ਲਈ ਕੋਈ ਖਾਸ ਅਲਰਟ ਜਾਰੀ ਨਹੀਂ ਕੀਤਾ ਗਿਆ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਜ਼ੋਰ ਪਕੜ ਲਿਆ ਹੈ। ਮੌਸਮ ਵਿਭਾਗ ਨੇ ਅੱਜ ਸਮੇਤ ਅਗਲੇ ਦੋ ਦਿਨਾਂ ਲਈ ਲੂ ਦਾ ਅਲਰਟ ਜਾਰੀ ਕੀਤਾ ਹੈ। ਅੱਜ ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਸੰਗਰੂਰ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਤਿੱਖੀ ਗਰਮ ਹਵਾਵਾਂ ਵਗਣ ਦੀ ਸੰਭਾਵਨਾ ਹੈ।

23 ਅਪ੍ਰੈਲ ਨੂੰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਤੋਂ ਇਲਾਵਾ ਲਗਭਗ ਪੂਰੇ ਪੰਜਾਬ ਵਿੱਚ ਲੂ ਦਾ ਪ੍ਰਭਾਵ ਰਹੇਗਾ। 24 ਅਪ੍ਰੈਲ ਨੂੰ ਵੀ ਇਹੀ ਹਾਲਾਤ ਬਣੇ ਰਹਿਣਗੇ। ਹਾਲਾਂਕਿ 25 ਅਪ੍ਰੈਲ ਲਈ ਕੋਈ ਖਾਸ ਅਲਰਟ ਜਾਰੀ ਨਹੀਂ ਕੀਤਾ ਗਿਆ।

ਜੇ ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਔਸਤ ਵੱਧੋ-ਵੱਧ ਤਾਪਮਾਨ ਵਿੱਚ ਹਲਕਾ ਵਾਧਾ ਹੋਇਆ ਹੈ ਅਤੇ ਇਹ ਆਮ ਨਾਲੋਂ ਕਰੀਬ 1.9 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਅਤੇ ਫਰੀਦਕੋਟ ਵਿੱਚ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹੋਰ ਸ਼ਹਿਰਾਂ ਵਿੱਚ ਅੰਮ੍ਰਿਤਸਰ 37.6°C, ਲੁਧਿਆਣਾ 39.0°C, ਪਟਿਆਲਾ 39.3°C, ਪਠਾਨਕੋਟ 37.6°C, ਗੁਰਦਾਸਪੁਰ 37.5°C, ਅਬੋਹਰ 37.5°C ਅਤੇ ਫਿਰੋਜ਼ਪੁਰ 37.1°C ਤਾਪਮਾਨ ਰਿਹਾ। ਇਸ ਤੋਂ ਇਲਾਵਾ ਹੁਸ਼ਿਆਰਪੁਰ 36.3°C, ਮੁਹਾਲੀ 36.9°C, ਰੋਪੜ 36.7°C ਅਤੇ ਭਾਖੜਾ ਡੈਮ ‘ਤੇ 39.2°C ਤਾਪਮਾਨ ਦਰਜ ਕੀਤਾ ਗਿਆ।

ਮਾਹਿਰਾਂ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਦਿਨ ਦੇ ਸਮੇਂ ਘਰੋਂ ਬਾਹਰ ਘੱਟ ਨਿਕਲਿਆ ਜਾਵੇ, ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਅਤੇ ਧੁੱਪ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਅਪਣਾਈਆਂ ਜਾਣ।

Leave a Reply

Your email address will not be published. Required fields are marked *