ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿਖੇ ਵਿਸ਼ਵ ਬਲੱਡ ਡੋਨਰ ਦਿਵਸ ਮਨਾਇਆ ਗਿਆ
ਇਸ ਮੌਕੇ ਕਰੀਬ 180 ਸਵੈ-ਇੱਛੁਕ ਖੂਨਦਾਨੀਆਂ ਨੂੰ ਉਨ੍ਹਾਂ ਦੇ ਉੱਤਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅਫੇਰੇਸਿਸ ਦਾਨੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਫਰੀਦਕੋਟ
ਬਿਊਰੋ ਰਿਪੋਰਟ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਆਈ.ਐੱਚ.ਬੀ.ਟੀ. ਬਲੱਡ ਸੈਂਟਰ ਵਿਭਾਗ ਵੱਲੋਂ ਵਿਸ਼ਵ ਬਲੱਡ ਡੋਨਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
“ਮਨੁੱਖਤਾ ਦੀ ਇੱਕ ਬੂੰਦ — ਖੂਨਦਾਨ ਕਰੋ, ਜ਼ਿੰਦਗੀਆਂ ਬਚਾਓ।” 🩸
ਇਸ ਮੌਕੇ ਕਰੀਬ 180 ਸਵੈ-ਇੱਛੁਕ ਖੂਨਦਾਨੀਆਂ ਨੂੰ ਉਨ੍ਹਾਂ ਦੇ ਉੱਤਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅਫੇਰੇਸਿਸ ਦਾਨੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
IHBT ਵਿਭਾਗ, GGSMCH, ਫਰੀਦਕੋਟ ਦੇ ਮੁਖੀ ਨੇ ਸਵੈ-ਇੱਛੁਕ ਖੂਨਦਾਤਾਵਾਂ ਦੇ ਅਮੁੱਲ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰੇਕ ਖੂਨਦਾਨ ਲੋੜਵੰਦ ਮਰੀਜ਼ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ। ਵਿਭਾਗ ਵੱਲੋਂ ਨੌਜਵਾਨਾਂ ਅਤੇ ਯੋਗ ਵਿਅਕਤੀਆਂ ਨੂੰ ਅੱਗੇ ਆ ਕੇ ਨਿਯਮਿਤ ਸਵੈ-ਇੱਛੁਕ ਖੂਨਦਾਤਾ ਬਣਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਾ. ਨੀਤੂ ਕੁਕਰ, ਪ੍ਰੋਫੈਸਰ ਅਤੇ ਵਿਭਾਗ ਮੁਖੀ, ਡਾ. ਪਾਰੁਲ ਗਰਗ, ਸਹਿਯੋਗੀ ਪ੍ਰੋਫੈਸਰ, ਡਾ. ਸਿਮਰਨਜੀਤ ਕੌਰ ਅਤੇ ਡਾ. ਨਵਰੀਤ ਸਿੰਘ, ਸਹਾਇਕ ਪ੍ਰੋਫੈਸਰ ਅਤੇ ਡਾ. ਰਿਚਾ ਗੁਪਤਾ, ਡਾ. ਹਰਜੋਤ ਕੌਰ, ਡਾ. ਰਜਤ ਅਤੇ ਡਾ. ਸਾਕਸ਼ਮ, ਪੀ.ਜੀ. ਰੈਜ਼ੀਡੈਂਟ ਨੇ ਖੂਨਦਾਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਿਯਮਿਤ ਖੂਨਦਾਨ ਅਤੇ ਸਵੈ-ਇੱਛੁਕ ਅਫੇਰੇਸਿਸ ਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦਾਨੀਆਂ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਅਤੇ ਅਫੇਰੇਸਿਸ ਦਾਨ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦੌਰਾਨ ਸਵੈ-ਇੱਛੁਕ ਖੂਨਦਾਨ ਅਤੇ ਅਫੇਰੇਸਿਸ ਬਾਰੇ ਜਾਗਰੂਕਤਾ ਵੀ ਫੈਲਾਈ ਗਈ। ਇਸ ਵਿੱਚ ਬਲੱਡ ਸੈਂਟਰ ਸਟਾਫ ਮੈਂਬਰ ਵੀ ਹਾਜ਼ਰ ਸਨ।
