ਖਰੜ ਦੇ ਵੈਸਟਰਨ ਟਾਵਰ ‘ਚ ED ਦੀ ਰੇਡ, ਨਕਦੀ ਭਰੇ ਬੈਗ ਮਿਲਣ ਦੀ ਚਰਚਾ ਨਾਲ ਮਚਿਆ ਹੜਕੰਪ
ਸੂਤਰਾਂ ਦੇ ਮੁਤਾਬਕ ਇਸ ਮਾਮਲੇ ਦੇ ਸਬੰਧ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਓਐਸਡੀ ਨਾਲ ਜੋੜੇ ਜਾ ਰਹੇ ਹਨ।

ਖਰੜ
ਬਿਊਰੋ ਰਿਪੋਰਟ
ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਵੱਡੀ ਕਾਰਵਾਈ ਨੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਮੋਹਾਲੀ ਦੇ ਖਰੜ ਇਲਾਕੇ ਵਿੱਚ ਸਥਿਤ ਵੈਸਟਰਨ ਟਾਵਰ ਵਿੱਚ ਈਡੀ ਦੀ ਟੀਮ ਨੇ ਛਾਪੇਮਾਰੀ ਕਰਕੇ ਕਈ ਥਾਵਾਂ ਦੀ ਜਾਂਚ ਕੀਤੀ। ਸੂਤਰਾਂ ਦੇ ਮੁਤਾਬਕ ਇਸ ਮਾਮਲੇ ਦੇ ਸਬੰਧ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਓਐਸਡੀ ਨਾਲ ਜੋੜੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਇਹ ਰੇਡ ਨਿਤਿਨ ਨਾਂ ਦੇ ਇੱਕ ਵਿਅਕਤੀ ਨਾਲ ਸੰਬੰਧਿਤ ਟਿਕਾਣਿਆਂ ‘ਤੇ ਕੀਤੀ ਗਈ। ਛਾਪੇਮਾਰੀ ਦੌਰਾਨ ਵੈਸਟਰਨ ਟਾਵਰ ਦੀ 9ਵੀਂ ਮੰਜ਼ਿਲ ‘ਤੇ ਮੌਜੂਦ ਇੱਕ ਫਲੈਟ ਵਿਚੋਂ ਕਥਿਤ ਤੌਰ ‘ਤੇ ਨਕਦੀ ਨਾਲ ਭਰੇ ਬੈਗ ਮਿਲਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰੇਡ ਦੀ ਜਾਣਕਾਰੀ ਅੰਦਰ ਮੌਜੂਦ ਲੋਕਾਂ ਨੂੰ ਮਿਲੀ ਤਾਂ 9ਵੀਂ ਮੰਜ਼ਿਲ ਤੋਂ ਇੱਕ ਬੈਗ ਹੇਠਾਂ ਸੁੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਬੈਗ ਵਿੱਚ ਵੱਡੀ ਮਾਤਰਾ ਵਿੱਚ ਰੁਪਏ ਮੌਜੂਦ ਸਨ। ਹੇਠਾਂ ਪਹਿਲਾਂ ਤੋਂ ਖੜ੍ਹੇ ਇੱਕ ਡਰਾਈਵਰ ਨੇ ਤੁਰੰਤ ਉਹ ਬੈਗ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਕਈ ਨੋਟ ਹਵਾ ਵਿੱਚ ਉੱਡਦੇ ਵੀ ਵੇਖੇ ਗਏ, ਜਿਸ ਨਾਲ ਮੌਕੇ ‘ਤੇ ਅਫਰਾਤਫਰੀ ਅਤੇ ਹੜਕੰਪ ਵਾਲਾ ਮਾਹੌਲ ਬਣ ਗਿਆ।
