ਆਂਮ ਆਦਮੀਂ ਪਾਰਟੀ ਵਲੋਂ E20 ਪੈਟਰੋਲ ਨੂੰ ਲੈ ਕੇ ਵਰਕਰਾਂ ਨਾਲ ਕੀਤੀ ਗਈ ਆਨ ਲਾਈਨ ਮੀਟਿੰਗ

ਸੁਖਜਿੰਦਰ ਸਹੋਤਾ,

ਫਰੀਦਕੋਟ, 02 ਅਗਸਤ 2026

ਆਂਮ ਆਦਮੀਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ E20 ਪੈਟਰੋਲ ਦੀ ਵਿਕਰੀ ਬਾਰੇ ਦੇਸ ਭਰ ਦੇ ਪਾਰਟੀ ਵਰਕਰਾਂ ਅਤੇ ਅਹਿਦੇਦਾਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਅਤੇ E20 ਪੈਟਰੋਲ ਨਾਲ ਵਾਹਨਾਂ ਅਤੇ ਵਾਤਾਵਰਨ ਨੂੰ ਹੋਣ ਵਾਲੇ ਕਥਿਤ ਨੁਕਸਾਨ ਬਾਰੇ ਵਿਚਾਰ ਚਰਚਾ ਹੋਈ।

ਆਨ ਲਾਈਨ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ

ਫਰੀਦਕੋਟ ਦੇ ਸ਼ਹੀਦ ਬਲਵਿੰਦਰ ਨਗਰ ਦੀ ਧਰਮਸ਼ਾਲਾ ਵਿਚ ਪਾਰਟੀ ਦੀ ਮਹਿਲਾ ਆਗੂ ਵੀਰਪਾਲ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣੇ। ਇਸ ਤੋਂ ਬਾਅਦ ਮੌਕੇ ਤੇ ਹਾਜਰ BLO ਮੈਡਮ ਸੁਮੀਤਾ ਨੇ ਮਹਿਲਾਵਾਂ ਨੂੰ SIR ਬਾਰੇ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *