Panjab University ‘ਚ ਵਿਦਿਆਰਥਣ ਦੀ ਮੌਤ ਦਾ ਮਾਮਲਾ: ਜੋਤੀ ਦੇ ਪਰਿਵਾਰ ਅਤੇ PU ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

Panjab University ‘ਚ ਵਿਦਿਆਰਥਣ ਦੀ ਮੌਤ ਦਾ ਮਾਮਲਾ: ਜੋਤੀ ਦੇ ਪਰਿਵਾਰ ਅਤੇ PU ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਯੂਨੀਵਰਸਿਟੀ ਵਿੱਚ ਕਰੰਟ ਲੱਗਣ ਕਾਰਨ ਜਾਨ ਗੁਆਉਣ ਵਾਲੀ ਪੀਐਚਡੀ ਸਕਾਲਰ ਜੋਤੀ ਦੇ ਪਰਿਵਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਰਮਿਆਨ ਆਖ਼ਰਕਾਰ ਸਹਿਮਤੀ ਬਣ ਗਈ ਹੈ। ਜਾਣਕਾਰੀ ਅਨੁਸਾਰ, ਯੂਨੀਵਰਸਿਟੀ ਨੇ ਮ੍ਰਿਤਕਾ ਦੇ ਛੋਟੇ ਭਰਾ ਨੂੰ 21 ਲੱਖ ਰੁਪਏ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪਰਿਵਾਰ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ।

ਪਰਿਵਾਰ ਨੇ ਮੰਨੀ ਪੋਸਟਮਾਰਟਮ ਲਈ ਸਹਿਮਤੀ
ਸਮਝੌਤਾ ਹੋਣ ਮਗਰੋਂ ਜੋਤੀ ਦੀ ਮ੍ਰਿਤਕ ਦੇਹ ਦਾ ਡਾਕਟਰਾਂ ਦੇ ਵਿਸ਼ੇਸ਼ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ। ਇਹ ਕਾਰਵਾਈ ਮੁਕੰਮਲ ਹੋਣ ਉਪਰੰਤ ਪਰਿਵਾਰ ਮ੍ਰਿਤਕਾ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਆਪਣੇ ਜੱਦੀ ਪਿੰਡ ਲੈ ਕੇ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਰਿਵਾਰ ਅਤੇ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ, ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ‘ਤੇ ਅਡਿੱਗ ਸਨ। ਕਈ ਦੌਰ ਦੀਆਂ ਮੀਟਿੰਗਾਂ ਅਤੇ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣੀ।

ਕਰੰਟ ਲੱਗਣ ਨਾਲ ਗਈ ਸੀ ਜੋਤੀ ਦੀ ਜਾਨ
ਗੌਰਤਲਬ ਹੈ ਕਿ ਮੰਗਲਵਾਰ ਸਵੇਰੇ ਪੰਜਾਬ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਗਰਲਜ਼ ਹੋਸਟਲ ਨੰਬਰ 8 ਅਤੇ 10 ਦੇ ਵਿਚਕਾਰਲੇ ਇਲਾਕੇ ਵਿੱਚ ਕਰੰਟ ਲੱਗਣ ਕਾਰਨ ਜੋਤੀ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਕੈਂਪਸ ਦੀ ਸੁਰੱਖਿਆ ਵਿਵਸਥਾ ਅਤੇ ਬਿਜਲੀ ਨਾਲ ਸਬੰਧਤ ਢਾਂਚੇ ਨੂੰ ਲੈ ਕੇ ਕਈ ਗੰਭੀਰ ਸਵਾਲ ਉੱਠ ਰਹੇ ਹਨ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *