ਵੱਡੀਆ ਵੱਡੀਆ ਡਿੰਗਾ ਮਾਰਨ ਵਾਲਾ ਘੱਟ ਗਿਣਤੀ ਕਮਿਸ਼ਨ ਮਿੱਠੂ ਬਸਤੀ ਵਿਚ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ ਦਾ ਕਦੋਂ ਦੇਵੇਂਗਾ ਇਨਸਾਫ਼- ਸਰਬਜੀਤ ਰਾਜ

ਵੱਡੀਆ ਵੱਡੀਆ ਡਿੰਗਾ ਮਾਰਨ ਵਾਲਾ ਘੱਟ ਗਿਣਤੀ ਕਮਿਸ਼ਨ ਮਿੱਠੂ ਬਸਤੀ ਵਿਚ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ ਦਾ ਕਦੋਂ ਦੇਵੇਂਗਾ ਇਨਸਾਫ਼- ਸਰਬਜੀਤ ਰਾਜ

ਬੀਤੇ ਦਿਨੀਂ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਇਕ ਚਰਚ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ। ਜਿਸ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਨੂੰ ਸਾੜ ਦਿੱਤਾ ਜਾਂਦਾ ਹੈ।

ਫਰੀਦਕੋਟ
ਬਿਊਰੋ ਰਿਪੋਰਟ

ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨਾਲ ਗਲਬਾਤ ਕਰਦਿਆ ਦੌਰਾਨ ਓਹਨਾ ਦਸਿਆ ਹੈ ਕਿ ਪੰਜਾਬ ਵਿੱਚ ਅੱਲਗ ਅੱਲਗ ਜਗ੍ਹਾਵਾਂ ਤੇ ਮਸੀਹ ਭਾਈਚਾਰੇ ਨਾਲ ਆਏ ਦਿਨ ਦਾ ਧੱਕਾ ਹੋ ਰਿਹਾ। ਬੀਤੇ ਦਿਨੀਂ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਇਕ ਚਰਚ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ। ਜਿਸ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਨੂੰ ਸਾੜ ਦਿੱਤਾ ਜਾਂਦਾ ਹੈ। ਸਰਬਜੀਤ ਰਾਜ ਨੇ ਦੱਸਿਆ ਹੈ ਕਿ ਉਹ ਪ੍ਰਸ਼ਾਸ਼ਨ ਵੱਲੋਂ ਢਿੱਲੀ ਕਾਰਗੁਜ਼ਾਰੀ ਤੋਂ ਬਾਅਦ ਇਹ ਮਾਮਲਾ ਘੱਟ ਗਿਣਤੀ ਕਮਿਸ਼ਨ ਕੋਲ ਜਾਂਦਾ ਹੈ।

ਪੀੜ੍ਹਤ ਪਰਿਵਾਰ ਦੀ ਸ਼ਿਕਾਇਤ ਤੇ ਘੱਟ ਗਿਣਤੀ ਕਮਿਸ਼ਨ ਪੁਲਸ ਅਫ਼ਸਰਾਂ ਨੂੰ ਘੱਟ ਗਿਣਤੀ ਕਮਿਸ਼ਨ ਦਫ਼ਤਰ ਚ ਤਲਬ ਕਰਦਾ ਹੈ। ਓਥੇ ਘੱਟ ਗਿਣਤੀ ਕਮਿਸ਼ਨ ਪੁਲਸ ਅਫ਼ਸਰਾਂ ਨੂੰ ਡਿੰਗਾ ਮਾਰ ਰਿਹਾ ਹੈ । ਪਰ ਉਸਤੋਂ ਪਹਿਲਾਂ ਇਹ ਘਟਨਾ ਮਿੱਠੂ ਬਸਤੀ ਵਿਖੇ ਵੀ ਹੋਈ ਸੀ। ਜਿਸ ਵਿੱਚ ਘੱਟ ਗਿਣਤੀ ਕਮਿਸ਼ਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼੍ਰੀ ਸਰਬਜੀਤ ਰਾਜ ਨਾਲ ਗਲਬਾਤ ਕਰਦਿਆ ਦੌਰਾਨ ਓਹਨਾ ਦਸਿਆ ਹੈ ਕਿ ਘੱਟ ਗਿਣਤੀ ਕਮਿਸ਼ਨ ਵਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨਾਲ ਰਾਜੀਨਾਮਾ ਕਰ ਲਿਆ ਜਾਂਦਾ ਹੈ। ਓਸ ਸਮੇ ਘੱਟ ਗਿਣਤੀ ਕਮਿਸ਼ਨ ਦੀਆਂ ਡਿੰਗਾ ਕਿੱਥੇ ਸੀ? ਓਸ ਸਮੇ ਘੱਟ ਗਿਣਤੀ ਕਮਿਸ਼ਨ ਵਲੋਂ ਪੁਲਸ ਨੂੰ ਡਿੰਗਾ ਕਿਉੰ ਨਹੀਂ ਮਾਰੀਆ ਗਈਆ।

ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸ਼੍ਰੀ ਸਰਬਜੀਤ ਰਾਜ ਨਾਲ ਗਲਬਾਤ ਕਰਦਿਆ ਦੌਰਾਨ ਓਹਨਾ ਇਹ ਵੀ ਦੱਸਿਆ ਹੈ ਕਿ ਘੱਟ ਗਿਣਤੀ ਕਮਿਸ਼ਨ ਮਿੱਠੂ ਬਸਤੀ ਵਿਚ ਘਟਨਾ ਮਾਮਲੇ ਚ ਪੱਖਪਾਤੀ ਰਾਜਨੀਤੀ ਦੀ ਚਾਲ ਚਲ ਕੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ। ਮਸੀਹ ਭਾਈਚਾਰੇ ਦੇ ਲੋਕ ਅੱਜ ਘੱਟ ਗਿਣਤੀ ਕਮਿਸ਼ਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦਾ ਬੇਅਦਬੀ ਕਾਨੂੰਨ ਮਿੱਠੂ ਬਸਤੀ ਘਟਨਾ ਸਮੇਂ ਕਿੱਥੇ ਸੀ। ਗਲਬਾਤ ਦੌਰਾਨ ਸ਼੍ਰੀ ਸਰਬਜੀਤ ਰਾਜ ਨੇ ਮਸੀਹ ਭਾਈਚਾਰੇ ਨੂੰ ਅਪੀਲ ਵੀ ਕੀਤੀ ਹੈ ਕਿ ਘੱਟ ਗਿਣਤੀ ਕਮਿਸ਼ਨ ਦੀ ਦੋਗਲੀ ਰਾਜਨੀਤੀ ਨੂੰ ਦੇਖਦੇ ਹੋਏ ਅਸੀਂ ਇਕ ਪਲੇਟਫਾਰਮ ਤੇ ਇਕਠੇ ਹੋਈਏ ਅਤੇ ਮਿੱਠੂ ਬਸਤੀ ਘਟਨਾ ਚ ਪਵਿਤਰ ਬਾਈਬਲ ਦੀ ਬੇਅਦਬੀ ਨੂੰ ਲੈਕੇ ਮਸੀਹ ਭਾਈਚਾਰੇ ਨੂੰ ਇਨਸਾਫ ਦਿਵਾਈਏ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *