ਫਰੀਦਕੋਟ ਵਿਚ ਸਰਕਾਰੀ ਦਫਤਰਾਂ ਦੇ ਟਾਇਮ ਬਦਲਣ ਨਾਲ ਕਈ ਦਫਤਰਾਂ ਵਿਚ ਸਮੇਂ ਸਿਰ ਪਹੁੰਚਿਆ ਸਟਾਫ ਤਾਂ ਕਈ ਥਾਵਾਂ ਤੇ ਖਾਲੀ ਦਿਸੀਆਂ ਕੁਰਸੀਆਂ

ਫਰੀਦਕੋਟ ਵਿਚ ਸਰਕਾਰੀ ਦਫਤਰਾਂ ਦੇ ਟਾਇਮ ਬਦਲਣ ਨਾਲ ਕਈ ਦਫਤਰਾਂ ਵਿਚ ਸਮੇਂ ਸਿਰ ਪਹੁੰਚਿਆ ਸਟਾਫ ਤਾਂ ਕਈ ਥਾਵਾਂ ਤੇ ਖਾਲੀ ਦਿਸੀਆਂ ਕੁਰਸੀਆਂ

– ਫਰੀਦਕੋਟ ਦੇ ਸੇਵਾ ਕੇਂਦਰ ਵਿਚ ਸਮੇਂ ਸਿਰ ਪਹੁੰਚਿਆ ਸਟਾਫ ਲੋਕਾਂ ਨੂੰ ਕੰਮ ਕਾਜ ਕਰਵਾਉਣ ਵਿਚ ਨਹੀਂ ਆਈ ਕੋਈ ਦਿਕਤ

ਫਰੀਦਕੋਟ

ਬਿਊਰੋ ਰਿਪੋਰਟ

ਪੰਜਾਬ ਸਰਕਾਰ ਵੱਲੋਂ ਤੇਜ ਗਰਮੀਂ ਦੇ ਚਲਦਿਆਂ ਸਰਕਾਰੀ ਦਫਤਰਾਂ ਦਾ ਸਮਾਂ ਅੱਜ ਤੋਂ ਬਦਲਿਆ ਗਿਆ ਹੈ, ਅੱਜ ਤੋਂ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਡੇਢ ਵਜੇ ਤੱਕ ਦਾ ਕੀਤਾ ਗਿਆ ਹੈ। ਜਿਸ ਦੇ ਚਲਦੇ ਅੱਜ ਫਰੀਦਕੋਟ ਦੇ ਕੁਝ ਸਰਕਾਰੀ ਦਫਤਰਾਂ ਵਿਚ ਜਾ ਕੇ ਵੇਖਿਆ ਗਿਆ ਤਾਂ ਕਈ ਦਫਤਰਾਂ ਵਿਚ ਕਾਰਮਚਾਰੀ ਸਮੇਂ ਸਿਰ ਪਹੁੰਚੇ ਹੋਏ ਸਨ ਅਤੇ ਕਈ ਦਫਤਰਾਂ ਵਿਚ ਖਾਲੀ ਕੁਰਸੀਆ ਹੀ ਨਜਰ ਆ ਰਹੀਆ ਸਨ। ਅਜਿਹੇ ਵਿਚ ਲੇਟ ਲਤੀਫੀ ਵਰਤਣ ਵਾਲੇ ਬਹੁਤੇ ਮੁਲਾਜਮਾਂ ਨੇ ਤਾਂ ਚੋਣ ਪ੍ਰਕਿਰਿਆ ਨੂੰ ਹਥਿਆਰ ਵਾਂਗ ਵਰਤਿਆ ਅਤੇ ਕਿਹਾ ਕਿ ਸਟਾਫ ਚੋਣ ਡਿਉਟੀ ਤੇ ਹੈ, ਦੂਜੇ ਪਾਸੇ ਵਿਭਾਗੀ ਅਧਿਕਾਰੀਆ ਨੇ ਕਿਹਾ ਕਿ ਜੇਕਰ ਕੋਈ ਵੀ ਮੁਾਲਜਮ ਆਪਣੀ ਡਿਉਟੀ ਵਿਚ ਕੁਤਾਹੀ ਵਰਤੇਗਾ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੇ ਚਲਦੇ ਅੱਜ ਸਭ ਤੋਂ ਪਹਿਲਾਂ ਸੇਵਾ ਕੇਂਦਰ ਫਰੀਦਕੋਟ ਪਹੁੰਚੇ, ਇਤੇ ਪਹੁੰਚੇ ਤਾਂ ਸੇਵਾ ਕੇਂਦਰ ਵਿਚ ਲਗਭਗ ਸਾਰੇ ਹੀ ਮੁਲਾਜਮ ਹਾਜਰ ਸਨ ਅਤੇ ਕੰਮ ਵੀ ਚੱਲ ਰਿਹਾ ਸੀ, ਇਕ ਸਖਸ ਕਾਊਂਟਰ ਤੇ ਖੜ੍ਹਾ ਸੀ ਜਿਸ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਆਪਣੇ ਬੱਚਿਆ ਦੇ ਜਨਮ ਸਾਰਟੀਫੀਕੇਟ ਅਪਡੇਟ ਕਰਵਾਉਣੇ ਸਨ, ਇਥੇ ਆਇਆ ਤਾਂ ਕੋਈ ਸਮਾਂ ਨਹੀਂ ਲੱਗਿਆ ਟਾਇਮ ਸਿਰ ਉਸ ਦਾ ਕੰਮ ਨਿਬੜ ਗਿਆ ਅਤੇ ਹੁਣ ਉਹ ਘਰ ਵਾਪਸ ਜਾ ਰਿਹਾ।
ਸੇਵਾ ਕੇਂਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਅੱਜ ਤੋਂ ਸੇਵਾ ਕੇਂਦਰ ਦਾ ਸਮਾਂ ਸਵੇਰੇ 7:30 ਤੋਂ ਦੁਪਿਹਰ 1:30 ਤੱਕ ਦਾ ਹੈ। ਅੱਜ ਪਹਿਲਾ ਦਿਨ ਹੋਣ ਕਾਰਨ ਰੱਸ਼ ਨਹੀਂ ਹੈ ਕੱਲ੍ਹ ਤੋਂ ਰੱਸ਼ ਪੈਣ ਲੱਗੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਟਾਇਮ ਤੇ ਆ ਕੇ ਆਪਣੇ ਕੰਮ ਕਾਜ ਕਰਵਾਉਣ।
ਇਸ ਤੋਂ ਬਾਅਦ ਅਸੀਂ ਪਟਵਾਰ ਖਾਨਾ (ਵਰਕ ਸਟੇਸ਼ਨ) ਗਏ ਜਿੱਥੇ ਇਕ ਦੋ ਪਟਵਾਰੀਆਂ ਨੂੰ ਛੱਡ ਕੇ ਹੋਰ ਕੋਈ ਵੀ ਪਟਵਾਰੀ ਆਪਣੀ ਕੁਰਸੀ ਤੇ ਹਾਜਰ ਨਹੀਂ ਮਿਲਿਆ । ਇਸ ਮੌਕੇ ਬਾਇਕ ਕਾਨੂੰਗੋ ਨੂੰ ਆਪਣੇ ਕਿਸੇ ਕੰਮ ਲਈ ਮਿਲਣ ਆਏ ਸਖਸ ਨੇ ਦੱਸਿਆ ਕਿ ਸਵਾ 8 ਦਾ ਟਾਇਮ ਹੋ ਗਿਆ ਹੈ, ਉਹ ਕਾਨੂੰਗੋ ਸਾਹਿਬ ਨੂੰ ਮਿਲਣ ਆਏ ਸਨ ਪਰ ਕਾਨੂੰਗੋ ਸਾਹਿਬ ਅਏ ਨਹੀਂ ਚਲੋ ਆ ਜਾਣਗੇ ਹਾਲੇ ਸਵਾ 8 ਹੀ ਹੋਏ ਆ, ਉਹਨਾਂ ਤੋਂ ਜਦ ਕੰਮ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੇ ਖੇਤ ਦੀ ਮਿਨਤੀ ਕਰਵਾਉਣੀ ਹੈ।
ਇਸ ਬਾਰੇ ਜਦ ਨਾਇਬ ਤਹਿਸੀਲਦਾਰ ਫਰੀਦਕੋਟ ਹਰਸ਼ਵੀਰ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਤੇਜ ਗਰਮੀਂ ਅਤੇ ਹੀਟ ਵੇਵ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ ਗਿਆ ਹੈ, ਅੱਜ ਤੋਂ ਸਾਰੇ ਸਰਕਾਰੀ ਦਫਤਰ ਸਵੇਰੇ 7:30 ਤੋਂ ਦੁਪਿਹਰ 1:30 ਤੱਕ ਦਾ ਸਮਾਂ ਹੈ, ਅੱਜ ਜਿਆਦਾਤਰ ਸਟਾਫ ਦੀ ਡਿੳੇੁਟੀ ਚੋਣਾਂ ਵਿਚ ਲੱਗੀ ਹੋਣ ਕਾਰਨ ਸਟਾਫ ਦਫਤਰਾਂ ਵਿਚ ਹਾਜਰ ਨਹੀਂ ਹੈ, ਪਰ ਫਿਰ ਵੀ ਜੇਕਰ ਕੋਈ ਮੁਲਾਜਮ ਆਪਣੀ ਡਿਉਟੀ ਚਿ ਕੁਤਾਹੀ ਵਰਤੇਗਾ ਜਾਂ ਲੇਟ ਆਵੇਗਾ ਤਾਂ ਉਸ ਖਿਲਾਫ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਮ ਪਬਲਿਕ ਨੂੰ ਵੀ ਨਵੇਂ ਸਫਤਰੀ ਸਮੇਂ ਮੁਤਾਬਿਕ ਆਪਣੇ ਕੰਮ ਕਾਰ ਸੰਬੰਧੀ ਦਫਤਰ ਆਉਣ ਲਈ ਕਿਹਾ ।

Leave a Reply

Your email address will not be published. Required fields are marked *