ਮੋਹਾਲੀ ‘ਚ ਸ਼ੱਕੀ ਹਾਦਸਾ: 5ਵੀਂ ਮੰਜ਼ਿਲ ਤੋਂ ਡਿੱਗੀ ਲੜਕੀ, ਪੁਲਿਸ ਵੱਲੋਂ ਹਰ ਪੱਖ ਦੀ ਜਾਂਚ

ਮੋਹਾਲੀ ‘ਚ ਸ਼ੱਕੀ ਹਾਦਸਾ: 5ਵੀਂ ਮੰਜ਼ਿਲ ਤੋਂ ਡਿੱਗੀ ਲੜਕੀ, ਪੁਲਿਸ ਵੱਲੋਂ ਹਰ ਪੱਖ ਦੀ ਜਾਂਚ

ਘਟਨਾ ਮਗਰੋਂ ਇਲਾਕੇ ‘ਚ ਹੜਕੰਪ ਮਚ ਗਿਆ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਮੋਹਾਲੀ – Mohali ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜਲੇ ਸਿਟੀ ਸੈਂਟਰ ਇਲਾਕੇ ਵਿੱਚ ਇੱਕ ਚੌਕਾਣੀ ਵਾਲੀ ਘਟਨਾ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਲੜਕੀ ਪੰਜਵੀਂ ਮੰਜ਼ਿਲ ਤੋਂ ਡਿੱਗ ਗਈ। ਲੜਕੀ ਦੀ ਪਛਾਣ ਤਾਨੀਆ ਦੇ ਰੂਪ ਵਿੱਚ ਹੋਈ ਹੈ। ਘਟਨਾ ਮਗਰੋਂ ਇਲਾਕੇ ‘ਚ ਹੜਕੰਪ ਮਚ ਗਿਆ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੰਜਵੀਂ ਮੰਜ਼ਿਲ ਤੋਂ ਲੜਕੀ ਦਾ ਬੈਗ ਬਰਾਮਦ ਹੋਇਆ, ਜਿਸ ਵਿੱਚ ਟਿਫ਼ਨ ਬਾਕਸ, ਐਕਟੀਵਾ ਦੀ ਚਾਬੀ ਅਤੇ ਮੋਬਾਈਲ ਫ਼ੋਨ ਮਿਲੇ ਹਨ।

ਆਤਮ-ਹੱਤਿਆ ਜਾਂ ਸਾਜ਼ਿਸ਼? ਪੁਲਿਸ ਕਰ ਰਹੀ ਗਹਿਰਾਈ ਨਾਲ ਜਾਂਚ

ਮੁੱਢਲੇ ਤੌਰ ‘ਤੇ ਇਸ ਮਾਮਲੇ ਨੂੰ ਆਤਮ-ਹੱਤਿਆ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਪਰ ਪੁਲਿਸ ਕਿਸੇ ਵੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੀ। ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੜਕੀ ਨੇ ਖੁਦ ਛਾਲ ਮਾਰੀ ਸੀ ਜਾਂ ਕਿਸੇ ਵੱਲੋਂ ਉਸਨੂੰ ਧੱਕਾ ਦਿੱਤਾ ਗਿਆ।

ਪੁਲਿਸ ਵੱਲੋਂ ਮੋਬਾਈਲ ਫ਼ੋਨ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾਵੇਗੀ, ਤਾਂ ਜੋ ਘਟਨਾ ਦੇ ਸਮੇਂ ਦੀ ਪੂਰੀ ਸੱਚਾਈ ਸਾਹਮਣੇ ਆ ਸਕੇ।

ਫਿਲਹਾਲ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦੇ ਹੋਸ਼ ਵਿੱਚ ਆਉਣ ਤੋਂ ਬਾਅਦ ਮਿਲਣ ਵਾਲਾ ਬਿਆਨ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

Leave a Reply

Your email address will not be published. Required fields are marked *