ਫਿਰੋਜ਼ਪੁਰ ਦੇ ਸਰਹੱਦੀ ਪੁੱਤਰ ਮਾਸਟਰ ਸ਼ਰਵਣ ਸਿੰਘ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ “ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025” ਨਾਲ ਸਨਮਾਨਿਤ ਕੀਤਾ ਗਿਆ

News99punjab Desk,

ਨਵੀਂ ਦਿੱਲੀ/ਫਿਰੋਜ਼ਪੁਰ

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਬਾਰਡਰ ਪਿੰਡ ਚੱਕ ਤਰਾਂ ਵਾਲੀ ਦੇ 10 ਸਾਲਾ ਬਹਾਦਰ ਬੱਚੇ ਮਾਸਟਰ ਸ਼ਰਵਣ ਸਿੰਘ ਨੂੰ ਭਾਰਤ ਦੀ ਮਾਨਨੀਯ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ “ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025” ਨਾਲ ਅੱਜ 26 ਦਸੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ‘ਚ ਸਨਮਾਨਿਤ ਕੀਤਾ ਗਿਆ ਹੈ।ਸ਼ਰਵਣ ਸਿੰਘ ਨੂੰ ਮਈ 2025 ਵਿੱਚ ਹੋਏ “ਆਪਰੇਸ਼ਨ ਸਿੰਦੂਰ” ਦੌਰਾਨ ਵਿਲੱਖਣ ਬਹਾਦਰੀ, ਸੂਝਬੂਝ ਅਤੇ ਨਿਸ਼ਕਾਮ ਸੇਵਾ ਲਈ ਮੰਨਿਆ ਗਿਆ।

ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅਪੂਰਨ ਹਾਲਾਤਾਂ ਵਿਚ ਸ਼ਰਵਣ ਨੇ ਸੈਨਿਕਾਂ ਲਈ ਪਾਣੀ, ਦੁੱਧ, ਲੱਸਸੀ, ਚਾਹ ਅਤੇ ਬਰਫ ਵਰਗੀਆਂ ਲੋੜੀਂਦੀਆਂ ਚੀਜ਼ਾਂ ਅੱਗੇਲੇ ਮੋਰਚਿਆਂ ਤੱਕ ਪਹੁੰਚਾ ਕੇ ਇਕ ਜੀਵਨਰੇਖਾ ਵਜੋਂ ਕੰਮ ਕੀਤਾ।ਦੁਸ਼ਮਨ ਦੇ ਡਰੋਨ ਹਮਲਿਆਂ ਅਤੇ ਘੁਸਪੈਠ ਦੇ ਖਤਰੇ ਦੇ ਬਾਵਜੂਦ ਉਸਦੀ ਦੇਸ਼ਭਗਤੀ ਅਤੇ ਜਜ਼ਬੇ ਨੇ ਫੌਜੀ ਮਨੋਬਲ ਨੂੰ ਮਜ਼ਬੂਤ ਬਣਾਇਆ।

ਇਸ ਲਈ ਫੌਜ ਵੱਲੋਂ ਵੀ ਉਸਨੂੰ ਪਹਿਲਾਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਸਦੀ ਪੜ੍ਹਾਈ ਵੀ ਫੌਜ ਦੇ ਸਹਿਯੋਗ ਨਾਲ ਜਾਰੀ ਹੈ।ਅੱਜ ਰਾਸ਼ਟਰਪਤੀ ਮੁਰਮੂ ਵੱਲੋਂ ਮਿਲਿਆ ਇਹ ਰਾਸ਼ਟਰੀ ਸਨਮਾਨ ਸਿਰਫ਼ ਸ਼ਰਵਣ ਦੀ ਨਹੀਂ, ਪੂਰੇ ਫਿਰੋਜ਼ਪੁਰ ਅਤੇ ਪੰਜਾਬ ਦੀ ਵੀ ਮਾਣ ਵਧਾਉਣ ਵਾਲੀ ਘਟਨਾ ਹੈ।

Leave a Reply

Your email address will not be published. Required fields are marked *