ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਿਹਾ ਗਿਰੋਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ

ਸੁਖਜਿੰਦਰ ਸਹੋਤਾ,

ਫ਼ਰੀਦਕੋਟ 23 ਨਵੰਬਰ 2025:

ਫ਼ਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ  ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਗਿਰੋਹ ਵਿੱਚ ਸ਼ਾਮਿਲ 01 ਮਹਿਲਾ ਸਮੇਤ 06 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਸੁਖਨਾਮ ਸਿੰਘ ਉਰਫ ਸੁੱਖਾ (ਵਾਸੀ ਚੋਪੜਿਆ ਵਾਲਾ ਬਾਗ, ਗਲੀ ਨੰਬਰ 07 ਕੋਟਕਪੂਰਾ), ਰਾਜ ਕਰਨ ਓੁਰਫ ਗੋਰੀ (ਵਾਸੀ ਚੋਪੜਿਆ ਵਾਲਾ ਬਾਗ ਗਲੀ ਨੰਬਰ 13 ਕੋਟਕਪੂਰਾ), ਹਰਦੇਵ ਸਿੰਘ ਉਰਫ ਦੇਵ (ਵਾਸੀ ਜੈਤੋ ਚੁੰਗੀ ਨੇੜੇ ਨਰੂਲਾ ਜਿੰਮ ਕੋਟਕਪੂਰਾ), ਗੁਰਪ੍ਰੀਤ ਕੌਰ (ਵਾਸੀ ਜੈਤੋ ਚੁੰਗੀ ਨੇੜੇ ਨਰੂਲਾ ਜਿੰਮ ਕੋਟਕਪੂਰਾ), ਨਿਰਮਲ ਸਿੰਘ ਓੁਰਫ ਦੀਪੂ (ਵਾਸੀ ਬਾਹਮਣ ਵਾਲਾ ਰੋਡ ਨੇੜੇ ਦੁੱਧਾਧਾਰੀ ਡੇਰਾ ਕੋਟਕਪੂਰਾ) ਅਤੇ ਸੋਨਾ ਸਿੰਘ (ਵਾਸੀ ਭੋਲੂਵਾਲਾ ਰੋਡ ਨੇੜੇ ਵਾਨ ਫੈਕਟਰੀ ਫਰੀਦਕੋਟ) ਵਜੋ ਹੋਈ ਹੈ।

ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 01 ਲੋਹੇ ਦਾ ਖੰਡਾ, 02 ਲੋਹੇ ਦੇ ਟੋਕੇ, 01 ਕ੍ਰਿਪਾਨ ਅਤੇ 01 ਨਲਕੇ ਦੀ ਹੱਥੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪਾਰ ਦੀ ਨਿਗਰਾਨੀ ਹੇਠ 21 ਨਵੰਬਰ ਨੂੰ ਹੌਲਦਾਰ ਗੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਤਿਕੋਣੀ ਮੋਗਾ ਰੋਡ, ਕੋਟਕਪਰਾ ਵਿਖੇ ਮੌਜੂਦ ਸੀ ਤਾਂ ਉਹਨਾ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਦੋਸ਼ੀ ਜੋ ਲੁੱਟਾ ਖੋਹਾ ਕਰਨ ਦੇ ਆਦਿ ਹਨ ਅਤੇ ਜੋ ਰਾਹਗੀਰਾ ਪਾਸੋ ਲੁੱਟ ਦੀ ਵਾਰਦਾਤਾ ਨੂੰ ਅਂਜਾਮ ਦਿੰਦੇ ਹਨ ਅਤੇ ਜੋ ਅੱਜ ਵੀ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ।

ਜਿਸ ਸੂਚਨਾ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋ ਇਹਨਾ ਦੋਸ਼ੀਆ ਨੂੰ ਡੇਰਾ ਬਾਬਾ ਭਮੀਰੀਦਾਸ ਨਜਦੀਕ ਬਿਜਲੀ ਘਰ, ਦੇਵੀਵਾਲਾ ਰੋਡ, ਕੋਟਕਪੂਰਾ ਪਾਸੋ ਉਸ ਸਮੇ ਗ੍ਰਿਫਤਾਰ ਕੀਤਾ, ਜਦ ਉਹ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਇਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ।

ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 277 ਮਿਤੀ 21.11.2025 ਅ/ਧ 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਉਹਨਾ ਦੱਸਿਆ ਕਿ ਜਦ ਇਹਨਾ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆ ਖਿਲਾਫ ਪਹਿਲਾ ਵੀ ਕਤਲ, ਖੋਹ, ਨਸੇ ਦੀ ਤਸਕਰੀ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ 08 ਮਾਮਲੇ ਦਰਜ ਰਜਿਸਟਰ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਅਪਰਾਧਕ ਗਤੀਵਿਧੀਆਂ ਉੱਪਰ ਮੁਕੰਮਲ ਰੋਕ ਲਗਾਉਣ ਲਈ ਜ਼ਿਲ੍ਹੇ ਭਰ ਵਿੱਚ ਸਿਟੀ ਸੀਲਿੰਗ, ਨਾਕਾਬੰਦੀਆਂ ਅਤੇ ਇੰਟੈਨਸਿਵ ਚੈਕਿੰਗ ਓਪਰੇਸ਼ਨ ਲਗਾਤਾਰ ਚਲਾਏ ਜਾ ਰਹੇ ਹਨ। ਮੁੱਖ ਚੌਰਾਹਿਆਂ, ਅਹਿਮ ਰਸਤਿਆਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਦੀਆਂ ਟੀਮਾਂ 24 ਘੰਟੇ ਤਾਇਨਾਤ ਰਹਿੰਦੇ ਹੋਏ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਕੜੀ ਜਾਂਚ ਕਰ ਰਹੀਆਂ ਹਨ।

ਇਹ ਮੁਹਿੰਮ ਜ਼ਿਲ੍ਹੇ ਵਿੱਚ ਲੁੱਟ-ਖੋਹ, ਚੋਰੀ ਅਤੇ ਹੋਰ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਇਸ ਦੇ ਨਾਲ ਹੀ, ਫਰੀਦਕੋਟ ਪੁਲਿਸ ਵੱਲੋਂ ਏਰੀਆ ਡੋਮੀਨੇਸ਼ਨ, ਹਾਟ-ਸਪਾਟ ਖੇਤਰਾਂ ਵਿੱਚ ਸਰਚ ਓਪਰੇਸ਼ਨ ਅਤੇ ਮਾੜੇ ਅਨਸਰਾਂ ਦੇ ਠਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।

Leave a Reply

Your email address will not be published. Required fields are marked *