ਸੁਖਜਿੰਦਰ ਸਹੋਤਾ,
ਫਰੀਦਕੋਟ 28 ਅਕਤੂਬਰ 2025:
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਅੱਜ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਸੌਂਪੇ ਗਏ, ਮੰਗ ਕੀਤੀ ਗਈ ਕਿ ਹੜ੍ਹ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ, ਇਸ ਤੋਂ ਇਲਾਵਾ ਚਾਈਨਾ ਵਾਇਰਸ ਅਤੇ ਹਲਦੀ ਰੋਗ ਕਾਰਨ ਝੋਨੇ ਦੀ ਫ਼ਸਲ ਦਾ ਘੱਟ ਝਾੜ ਨਿਕਲਣ ਤੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇ। ਝੋਨੇ ਨੂੰ ਪਈ ਬੀਮਾਰੀ ਕਾਰਨ ਬਦਰੰਗ ਹੋਏ ਦਾਣੇ ਦੀ ਖਰੀਦ ਮਾਪਦੰਡ ਵਿੱਚ ਰਿਆਇਤ ਦਿੱਤੀ ਜਾਵੇ।
ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਵੱਲੋਂ ਮੰਗ ਕੀਤੀ ਗਈ ਕਿ ਹੜ੍ਹ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਸਰਕਾਰੀ ਸਰਵੇ ਕਰਵਾ ਕੇ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਆਵਜ਼ਾ ਦਿੱਤਾ ਜਾਵੇ। ਮੰਗ ਕੀਤੀ ਗਈ ਕਿ ਝੋਨੇ ਦੀ ਫ਼ਸਲ ਨੂੰ ਪਈ ਬੀਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਕੁਦਰਤੀ ਆਫ਼ਤ ਐਲਾਨਿਆ ਜਾਵੇ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਵਿੱਚੋਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, ਜੇਕਰ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਨੁਕਸਾਨ ਦੀ ਭਰਪਾਈ ਨਹੀਂ ਕਰਦੀ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਵੀ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ।
ਇਸੇ ਲੜੀ ਤਹਿਤ ਜਿਲ੍ਹਾ ਫਰੀਦਕੋਟ ਵਿੱਚ ਸ. ਮਨਪ੍ਰੀਤ ਸਿੰਘ ਭੋਲੂਵਾਲਾ, ਸ. ਅਮਨਿੰਦਰ ਸਿੰਘ ਬਰਾੜ , ਸ. ਸੁਖਵੀਰ ਸਿੰਘ ਸਮਰਾ, ਸ. ਗਗਨਦੀਪ ਸਿੰਘ ਅਰਾਇਆਂਵਾਲਾ , ਸ. ਬਲਕਰਨ ਸਿੰਘ ਸ਼ਿਮਰੇਵਾਲਾ (ਸਰਕਲ ਪ੍ਰਧਾਨ ਸਾਦਿਕ), ਸ. ਲਾਲਜੀਤ ਸਿੰਘ ਜੱਟਾਣਾ ਝੋਟੀਵਾਲਾ, ਸ. ਅਮਰੀਕ ਸਿੰਘ ਸਰਕਲ ਪ੍ਰਧਾਨ (ਸਰਕਲ ਪ੍ਰਧਾਨ ਸ਼ਹਿਰੀ), ਸ. ਬਿਕਰ ਸਿੰਘ ਗ੍ਰੀਨ ਐਵੀਨਿਊ, ਸ. ਜਸਪਾਲ ਸਿੰਘ ਬਰਾੜ, ਸ. ਹਰਦੇਵ ਸਿੰਘ ਘਣੀਏਵਾਲਾ, ਸ. ਹਰਸਾਹਿਬ ਸਿੰਘ ਘਣੀਏਵਾਲਾ (ਸਰਕਲ ਪ੍ਰਧਾਨ ਪੰਜਗਰਾਈ), ਸ. ਰਣਜੀਤ ਸਿੰਘ (ਸਰਕਲ ਪ੍ਰਧਾਨ ਦਿਹਾਤੀ), ਪ੍ਰਧਾਨ ਸ. ਗੁਰਜੰਟ ਸਿੰਘ, ਪ੍ਰਧਾਨ ਸ. ਸੇਵਕ ਸਿੰਘ, ਐਡਵੋਕੇਟ ਰਣਜੀਤ ਸਿੰਘ ਸੇਠੀ ਅਤੇ ਐਡਵੋਕੇਟ ਰੋਹਿਤ ਦਰਸ਼ਨ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ।
