ਆਨਲਾਈਨ ਚਾਲਾਨ ਸਿਸਟਮ ਤੋਂ ਪਹਿਲਾਂ ਹੀ ਠੱਗੀ ਦਾ ਨਵਾਂ ਜਾਲ, ਏ.ਸੀ.ਪੀ. ਸੁਮੀਤ ਸੂਦ ਦਾ ਵਟਸਐਪ ਹੈਕ

News99punjab

ਲੁਧਿਆਣਾ, 26 ਅਕਤੂਬਰ 2025:

ਪੰਜਾਬ ‘ਚ ਆਨਲਾਈਨ ਟ੍ਰੈਫ਼ਿਕ ਚਾਲਾਨ ਸਿਸਟਮ ਲਾਗੂ ਹੋਣ ਦੀਆਂ ਚਰਚਾਵਾਂ ਦੇ ਦਰਮਿਆਨ ਸਾਈਬਰ ਠੱਗਾਂ ਨੇ ਲੋਕਾਂ ਨੂੰ ਧੋਖਾ ਦੇਣ ਦਾ ਨਵਾਂ ਤਰੀਕਾ ਖੋਜ ਲਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਠੱਗਾਂ ਨੇ ਲੁਧਿਆਣਾ ਦੇ ਏ.ਸੀ.ਪੀ. ਸੁਮੀਤ ਸੂਦ ਦਾ ਵਟਸਐਪ ਅਕਾਊਂਟ ਹੈਕ ਕਰਕੇ ਉਨ੍ਹਾਂ ਦੇ ਜਾਣਕਾਰਾਂ ਨੂੰ ਝੂਠੇ ਆਨਲਾਈਨ ਚਾਲਾਨਾਂ ਦੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਹਨ।ਏ.ਸੀ.ਪੀ. ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਦੋਸਤਾਂ ਨੂੰ ਇੱਕ ਮੈਸੇਜ ਮਿਲਿਆ ਜਿਸ ਵਿੱਚ ਚਾਲਾਨ ਦੀ ਤਸਵੀਰ ਅਤੇ ਇੱਕ ਲਿੰਕ ਦਿੱਤਾ ਗਿਆ ਸੀ, ਜਿਸ ਰਾਹੀਂ 1 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਗੁਜ਼ਾਰਸ਼ ਕੀਤੀ ਗਈ।

ਸ਼ੱਕ ਹੋਣ ‘ਤੇ ਜਦੋਂ ਉਨ੍ਹਾਂ ਨੇ ਖੁਦ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਵਟਸਐਪ ਕਿਸੇ ਅਣਪਛਾਤੇ ਵਿਅਕਤੀ ਨੇ ਹੈਕ ਕੀਤਾ ਹੈ।ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਸਾਈਬਰ ਸੁਰੱਖਿਆ ਲਈ ਗੰਭੀਰ ਚੇਤਾਵਨੀ ਹੈ ਕਿਉਂਕਿ ਠੱਗ ਕਿਸੇ ਵੀ ਅਧਿਕਾਰੀ ਦੀਆਂ ਜਾਣਕਾਰੀਆਂ ਦਾ ਗਲਤ ਫਾਇਦਾ ਚੁੱਕ ਸਕਦੇ ਹਨ। ਉਨ੍ਹਾਂ ਨੇ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ।

ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਅਣਜਾਣੇ ਲਿੰਕ ‘ਤੇ ਕਲਿੱਕ ਨਾ ਕਰਨ ਅਤੇ ਕਿਸੇ ਭੀ ਪ੍ਰਕਾਰ ਦੀ ਆਰਥਿਕ ਲੈਣ-ਦੇਣ ਕਰਨ ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਜਰੂਰ ਕਰ ਲੈਣ।

Leave a Reply

Your email address will not be published. Required fields are marked *