ਗੌਰਵ ਬਾਸੀ
ਜਲੰਧਰ 18 ਅਕਤੂਬਰ 2025:
ਜਲੰਧਰ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਇੰਚਾਰਜ ਨਿਤਿਨ ਕੋਹਲੀ ਦੀ ਮਿਹਨਤ ਨਾਲ ਕਾਫੀ ਸਮੇਂ ਤੋਂ ਚੱਲ ਰਿਹਾ ਪਟਾਖਾ ਮਾਰਕੀਟ ਵਿਵਾਦ ਆਖਿਰਕਾਰ ਸੁਲਝ ਗਿਆ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਡੀ.ਸੀ.ਪੀ. ਨਰੇਸ਼ ਡੋਗਰਾ ਅਤੇ ਏ.ਡੀ.ਸੀ.ਪੀ. ਵਨੀਤ ਕੁਮਾਰ ਦੀ ਸਹਿਯੋਗੀ ਭੂਮਿਕਾ ਨਾਲ ਪ੍ਰਸ਼ਾਸਨ ਅਤੇ ਵਪਾਰਕ ਸੰਸਥਾਵਾਂ ਵਿਚਕਾਰ ਸਕਾਰਾਤਮਕ ਮੀਟਿੰਗ ਹੋਈ, ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਪਟਾਖਾ ਮਾਰਕੀਟ ਨਿਰਧਾਰਤ ਸਥਾਨ ਪਠਾਨਕੋਟ ਬਾਈਪਾਸ ਚੌਕ ਨੇੜੇ ਹੀ ਲੱਗੇਗੀ।
ਮਿਲੀ ਜਾਣਕਾਰੀ ਅਨੁਸਾਰ ਪਟਾਖਾ ਮਾਰਕੀਟ ਦੀਆਂ ਚਾਰਾਂ ਐਸੋਸੀਏਸ਼ਨਾਂ ਨੇ ਨਿਤਿਨ ਕੋਹਲੀ ਨਾਲ ਸੰਪਰਕ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਸੀ। ਵਪਾਰੀਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਤਿਨ ਕੋਹਲੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੇ ਪੱਖਾਂ ਦੀ ਸਹਿਮਤੀ ਨਾਲ ਇੱਕ ਸਾਰਵਜਨਿਕ ਹੱਲ ਤਲਾਸ਼ਿਆ।ਇਸ ਮੌਕੇ ‘ਤੇ ਨਿਤਿਨ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੰਗਠਨ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਕਟਿਬੱਧ ਹਨ।
ਉਨ੍ਹਾਂ ਕਿਹਾ ਕਿ ਉਦੇਸ਼ ਹੈ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਨਾ ਆਵੇ। ਪਟਾਖਾ ਮਾਰਕੀਟ ਨਿਰਧਾਰਤ ਸਥਾਨ ‘ਤੇ ਹੀ ਲੱਗੇਗੀ ਤਾਂ ਜੋ ਸੁਰੱਖਿਆ ਮਿਆਰਾਂ ਦੀ ਪਾਲਣਾ ਵੀ ਹੋਵੇ ਤੇ ਵਪਾਰੀਆਂ ਦਾ ਕਾਰੋਬਾਰ ਵੀ ਸੁਚਾਰੂ ਤਰੀਕੇ ਨਾਲ ਚੱਲਦਾ ਰਹੇ।ਉਨ੍ਹਾਂ ਆਗੇ ਕਿਹਾ ਕਿ ਪ੍ਰਸ਼ਾਸਨ ਅਤੇ ਵਪਾਰੀ ਵਰਗ ਵਿਚਕਾਰ ਸਹਿਯੋਗੀ ਮਾਹੌਲ ਬਣਾਕੇ ਹੀ ਸ਼ਹਿਰ ‘ਚ ਸ਼ਾਂਤੀ ਅਤੇ ਸਹਿਯੋਗ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਭ ਐਸੋਸੀਏਸ਼ਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਸੀ ਸਹਿਮਤੀ ਨਾਲ ਵਿਵਾਦ ਸੁਲਝਾਉਣ ਵਿਚ ਯੋਗਦਾਨ ਪਾਇਆ।
ਨਿਤਿਨ ਕੋਹਲੀ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਟਾਖਾ ਵਪਾਰੀਆਂ ਲਈ ਜ਼ਰੂਰੀ ਸੁਵਿਧਾਵਾਂ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਦੀਵਾਲੀ ਦੇ ਮੌਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।ਇਸ ਮੌਕੇ ਮਹਾਵੀਰ ਬਜਰੰਗ ਫਾਇਰ ਵਰਕਸ ਤੋਂ ਪ੍ਰਧਾਨ ਰਵਿ ਮਹਾਜਨ, ਰਾਜੇਸ਼ ਜੈਨ, ਅਮਿਤ ਭਾਟੀਆ, ਹੋਲਸੇਲ ਫਾਇਰ ਵਰਕਸ ਐਸੋਸੀਏਸ਼ਨ ਤੋਂ ਸੰਜੀਵ ਬਾਹਰੀ, ਫਾਇਰ ਵਰਕਸ ਐਸੋਸੀਏਸ਼ਨ ਤੋਂ ਵਿਕਾਸ ਭੰਡਾਰੀ, ਚਿੰਟੂ ਬਾਹਰੀ, ਰਿੰਕੂ ਬਾਹਰੀ, ਸ਼੍ਰੀ ਗਣੇਸ਼ ਫਾਇਰ ਵਰਕਸ ਤੋਂ ਧੀਰਜ, ਵਿਕਾਸ ਤਲਵਾਰ, ਗੁਰਵਿੰਦਰ ਸਿੰਘ ਭਾਟੀਆ, ਅਸ਼ੋਕ ਕੁਮਾਰ, ਗੌਰਵ ਚਾਵਲਾ, ਹਰਸ਼ ਰਾਣਾ, ਡਿੰਪੀ ਬਾਹਰੀ, ਨੀਸ਼ੂ ਦੁਗਗਲ, ਰਾਜੀਵ ਦੁਗਗਲ, ਕਾਕਾ ਕਾਈਟ ਸਮੇਤ ਹੋਰ ਮੈਂਬਰ ਹਾਜ਼ਰ ਸਨ।
