ਫਿਰੋਜ਼ਪੁਰ ਮੰਡਲ ‘ਚ ਆਰ.ਪੀ.ਐਫ. ਦੀ ਕਾਰਗੁਜ਼ਾਰੀ — “ਅਮਾਨਤ” ਤੇ “ਨੰਨੇ ਫਰਿਸ਼ਤੇ” ਆਪਰੇਸ਼ਨ ਰਾਹੀਂ ਕਾਮਯਾਬੀ ਦੀ ਨਵੀਂ ਮਿਸਾਲ

ਸਨੀ ਚੋਪੜਾ,

ਫਿਰੋਜ਼ਪੁਰ 18 ਅਕਤੂਬਰ 2025:

ਫਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਨੇ ਇਸ ਵਿੱਤੀ ਸਾਲ ਦੇ ਅਪ੍ਰੈਲ ਤੋਂ ਸਤੰਬਰ ਮਹੀਨੇ ਤੱਕ ਯਾਤਰੀਆਂ ਦਾ ਖੋਇਆ ਹੋਇਆ ਲਗਭਗ 43 ਲੱਖ ਰੁਪਏ ਮੁੱਲ ਦਾ ਸਮਾਨ ਉਨ੍ਹਾਂ ਦੇ ਮਾਲਕਾਂ ਤੱਕ ਮੁੜ ਪਹੁੰਚਾਇਆ ਹੈ। ਇਸਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ, ਯਾਤਰੀਆਂ ਵਿੱਚ ਜਾਗਰੂਕਤਾ ਤੇ ਸਟੇਸ਼ਨਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ਼ ਵੀ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ।

**ਆਪਰੇਸ਼ਨ “ਅਮਾਨਤ”**
ਆਰ.ਪੀ.ਐਫ. ਨੇ ਆਪਰੇਸ਼ਨ “ਅਮਾਨਤ” ਹੇਠ 361 ਮਾਮਲਿਆਂ ਵਿੱਚ ਯਾਤਰੀਆਂ ਦਾ ਗੁੰਮ ਹੋਇਆ ਸਮਾਨ ਲੱਭ ਕੇ ਉਨ੍ਹਾਂ ਨੂੰ ਵਾਪਸ ਕੀਤਾ। ਇਹ ਸਮਾਨ ਕੁੱਲ ₹43,83,374 ਮੁੱਲ ਦਾ ਸੀ, ਜਿਸ ਵਿੱਚ ਲੈਪਟਾਪ, ਮੋਬਾਈਲ ਫ਼ੋਨ, ਬੈਗ, ਪਰਸ ਤੇ ਹੋਰ ਕੀਮਤੀ ਵਸਤੂਆਂ ਸ਼ਾਮਲ ਸਨ।

**ਆਪਰੇਸ਼ਨ “ਨੰਨੇ ਫਰਿਸ਼ਤੇ”**
ਬੱਚਿਆਂ ਦੀ ਸੁਰੱਖਿਆ ਲਈ ਆਰ.ਪੀ.ਐਫ. ਵੱਲੋਂ “ਨੰਨੇ ਫਰਿਸ਼ਤੇ” ਮੁਹਿੰਮ ਚਲਾਈ ਗਈ, ਜਿਸ ਰਾਹੀਂ ਲਾਪਤਾ, ਘਰੋਂ ਭੱਜੇ ਜਾਂ ਅਗਵਾ ਕੀਤੇ 143 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ।

**ਆਪਰੇਸ਼ਨ “ਜਨ ਜਾਗਰਣ”**
ਯਾਤਰੀਆਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ 235 ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ। ਇਸ ਦੌਰਾਨ ਲਗਭਗ 535 ਯਾਤਰੀਆਂ ਨੂੰ ਸੁਰੱਖਿਆ ਸੰਬੰਧੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਅਣਜਾਣ ਸਮਾਨ ਜਾਂ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਰੇਲਵੇ ਨੂੰ ਦੇਣੀ ਚਾਹੀਦੀ ਹੈ, ਬਿਨਾਂ ਕਾਰਨ ਟ੍ਰੇਨ ਦੀ ਚੇਨ ਨਾ ਖਿੱਚਣੀ, ਅਤੇ ਨਸ਼ਾ ਖੁਰਾਨੀ ਤੋਂ ਕਿਵੇਂ ਬਚਣਾ ਹੈ। ਇਸ ਮੁਹਿੰਮ ‘ਚ 351 ਗੈਰ-ਅਧਿਕ੍ਰਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

**ਆਪਰੇਸ਼ਨ “ਦਸਤਕ”**
ਇਸ ਕਾਰਵਾਈ ਅਧੀਨ ਸਟੇਸ਼ਨਾਂ ‘ਤੇ ਗੈਰ-ਅਧਿਕ੍ਰਤ ਫੜੀਵਾਲਿਆਂ ਤੇ ਵਿਕਰੇਤਾਵਾਂ ਵਿਰੁੱਧ 235 ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਅਤੇ ₹48,500 ਦਾ ਜੁਰਮਾਨਾ ਵਸੂਲਿਆ ਗਿਆ।

ਆਰ.ਪੀ.ਐਫ. ਨੇ ਦਾਅਵਾ ਕੀਤਾ ਹੈ ਕਿ ਇਹ ਮੁਹਿੰਮਾਂ ਸਿਰਫ਼ ਸੁਰੱਖਿਆ ਪ੍ਰਬੰਧਨ ਹੀ ਨਹੀਂ, ਸਗੋਂ ਯਾਤਰੀਆਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

***

Leave a Reply

Your email address will not be published. Required fields are marked *