ਕਰਤਾਰਪੁਰ ਨੇੜੇ ਟਰੱਕ ਤੇ ਕਾਰ ਦੀ ਭਿਆਨਕ ਟੱਕਰ: 2 ਦੀ ਮੌਤ, 3 ਗੰਭੀਰ ਜ਼ਖ਼ਮੀ

ਗੌਰਵ ਬਾਸੀ,

ਜਲੰਧਰ, 9 ਅਕਤੂਬਰ 2025:

ਜਲੰਧਰ ਦੇ ਕਰਤਾਰਪੁਰ ਵਿੱਚ ਅੱਜ ਸਵੇਰੇ ਲਗਭਗ ਪੰਜ ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਜਾਣਕਾਰੀ ਮੁਤਾਬਕ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾਂਦੀ ਕਾਰ ਦੀ ਟੱਕਰ ਇਕ ਸਰੀਏ ਨਾਲ ਲੱਦੇ ਟਰੱਕ ਨਾਲ ਕਰਤਾਰਪੁਰ-ਦਇਅਲਪੁਰ ਦੇ ਵਿਚਕਾਰ ਜੀ.ਟੀ. ਰੋਡ ’ਤੇ ਹੋ ਗਈ।

ਦ੍ਰਿਸ਼ਟੀਗੋਚਰਾਂ ਦੇ ਅਨੁਸਾਰ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਕਾਰ ਟਰੱਕ ਦੇ ਹੇਠਾਂ ਦੱਬ ਗਈ। ਟਰੱਕ ਦੇ ਸਰੀਏ ਕਾਰ ਨੂੰ ਚੀਰ ਗਏ, ਜਿਸ ਨਾਲ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।ਹਾਦਸੇ ਵਿੱਚ ਚਾਂਦ (22) ਪੁੱਤਰ ਅਨੀਲ ਕੁਮਾਰ ਤੇ ਨਿਖਿਲ ਸ਼ਰਮਾ (21) ਪੁੱਤਰ ਸੁਦੇਸ਼ ਸ਼ਰਮਾ ਦੀ ਮੌਤੇ ਹੋ ਚੁੱਕੀ ਹੈ।

ਜ਼ਖ਼ਮੀਆਂ ਦੀ ਪਹਿਚਾਣ ਸ਼ੁਭਮ ਪੁੱਤਰ ਮੋਹਨ ਲਾਲ, ਕੋਹਲੀ ਤੇ ਰੁਦਰਾ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਪੁਲਿਸ ਤੇ ਸਥਾਨਕ ਲੋਕਾਂ ਨੇ ਕਾਫ਼ੀ ਮਿਹਨਤ ਨਾਲ ਕਾਰ ਤੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ। ਡਾਕਟਰਾਂ ਨੇ ਇਕ ਜ਼ਖ਼ਮੀ ਨੂੰ ਅੰਮ੍ਰਿਤਸਰ ਤੇ ਦੋ ਨੂੰ ਜਲੰਧਰ ਹਸਪਤਾਲ ਰੈਫਰ ਕਰ ਦਿੱਤਾ।

ਪੁਲਿਸ ਨੇ ਘਟਨਾ ਸਥਲ ਤੋਂ ਸਬੂਤ ਇਕੱਠੇ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਤੇ ਫ਼ਰਾਰ ਟਰੱਕ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਤੇ ਮੌਕੇ ਦੀ ਤਸਵੀਰਾਂ ਨੇ ਮਨੁਖਤਾ ਨੂੰ ਝੰਝੋੜ ਦਿੱਤਾ ਹੈ।

Leave a Reply

Your email address will not be published. Required fields are marked *