Sukhjinder Sahota,
ਫਰੀਦਕੋਟ 13 ਨਵੰਬਰ 2025:
ਜਿਲ੍ਹਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 20 ਨਵੰਬਰ 2025 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਸਾਲ ਦੀ ਯਾਦ ਵਿੱਚ ਜਿਲ੍ਹਾ ਫਰੀਦਕੋਟ ਅੰਦਰ ਇਸ ਪਵਿੱਤਰ ਨਗਰ ਕੀਰਤਨ ਦੇ ਰੂਟ/ਸੜਕ ਕਿਲ੍ਹਾ ਮੁਬਾਰਕ, ਘੰਟਾ ਘਰ, ਸਾਦਿਕ ਚੌਂਕ, ਪਿਪਲੀ, ਰਾਜੋਵਾਲ, ਗੋਲੇਵਾਲਾ ਉੱਪਰ ਸ਼ਰਾਬ ਦੇ ਠੇਕੇ, ਬੁੱਚੜਖਾਨ ਅਤੇ ਆਂਡੇ/ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਸਾਲ ਦੀ ਯਾਦ ਵਿੱਚ ਮਿਤੀ 20 ਨਵੰਬਰ 2025 ਦਿਨ ਵੀਰਵਾਰ ਨੂੰ ਯਾਦਗਾਰੀ ਨਗਰ ਕੀਰਤਨ ਕਿਲ੍ਹਾ ਮੁਬਾਰਕ ਤੋਂ ਆਰੰਭ ਕੀਤਾ ਜਾ ਰਿਹਾ ਹੈ। ਇਸ ਲਈ ਮਿਤੀ 20 ਨਵੰਬਰ ਨੂੰ ਨਗਰ ਕੀਰਤਨ ਵਾਲੇ ਰੂਟ/ਸੜਕ ਉੱਪਰ ਸ਼ਰਾਬ ਦੇ ਠੇਕੇ, ਬੁੱਚੜਖਾਨੇ ਅਤੇ ਆਂਡੇ/ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣਾ ਜਰੂਰੀ ਹੈ।
