ਅਵਤਾਰ ਸਿੰਘ
ਗੁਰਦਾਸਪੁਰ, 4 ਨਵੰਬਰ 2025:
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੇ ਮੌਕੇ ‘ਤੇ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ਸੀ — “ਅੱਜ ਦੇ ਸੰਦਰਭ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮਹੱਤਵ।”ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿਰਫ ਧਾਰਮਿਕ ਪਾਠ ਨਹੀਂ ਸਗੋਂ ਵਿਸ਼ਵ ਮਨੁੱਖਤਾ ਲਈ ਆਤਮਿਕ ਪ੍ਰੇਰਣਾ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਅੰਧਵਿਸ਼ਵਾਸ, ਭੇਦਭਾਵ ਅਤੇ ਅਨਿਆਇ ਤੋਂ ਮੁਕਤ ਕਰਕੇ ਸੱਚਾਈ, ਨੈਤਿਕਤਾ ਅਤੇ ਕਰਮ ਦੀ ਮਹਾਨਤਾ ਦਾ ਰਾਹ ਦੱਸਿਆ।ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਦਾ ਪਵਿੱਤਰ ਸੁਨੇਹਾ “ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ” ਜੀਵਨ ਦਾ ਪੂਰਨ ਦਰਸ਼ਨ ਹੈ, ਜੋ ਮਨੁੱਖ ਨੂੰ ਮੇਹਨਤ, ਸੱਚਾਈ ਅਤੇ ਸਾਂਝਪ੍ਰਸਤੀ ਦੀ ਸਿੱਖਿਆ ਦਿੰਦਾ ਹੈ।
