ਪੰਥਦਰਦੀਆਂ, ਪੰਥਕ ਜੱਥੇਬੰਦੀਆਂ ਅਤੇ ਨੌਜਵਾਨਾਂ ਨੂੰ ਵੱਧ ਚੜ ਕੇ ਪਹੁੰਚਣ ਦੀ ਕੀਤੀ ਅਪੀਲ
ਸੁਖਜਿੰਦਰ ਸਹੋਤਾ
ਫਰੀਦਕੋਟ 23 ਦਸੰਬਰ 2025:
ਸ਼ਾਨਾਮੱਤੇ ਇਤਿਹਾਸ ਦੇ ਵਾਰਿਸ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਖਤ-ਏ-ਜਿਗਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੇਸਰੀ ਦਸਤਾਰ ਪੈਦਲ ਮਾਰਚ 25 ਦਸੰਬਰ ਨੂੰ ਸਵੇਰੇ ਕਰੀਬ 10 ਵਜੇ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚ ਦੀ ਹੁੰਦਾ ਹੋਇਆ ਗੁਰਦੁਆਰਾ ਬਾਬਾ ਫਰੀਦ ਜੀ ਵਿਖੇ ਸਮਾਪਤ ਹੋਵੇਗਾ, ਜਿਸ ਵਿੱਚ ਇਲਾਕੇ ਦੀਆਂ ਸਮਾਜਸੇਵੀ, ਧਾਰਮਿਕ ਅਤੇ ਪੰਥਕ ਜੱਥੇਬੰਦੀਆਂ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਇਸ ਮੌਕੇ ਗੁਰਸੇਵਕ ਸਿੰਘ ਭਾਣਾ, ਸੁਖਪਾਲ ਸਿੰਘ ਮੁਮਾਰਾ, ਕੁਲਦੀਪ ਸਿੰਘ ਖਾਲਸਾ, ਸੁਖਜਿੰਦਰ ਸਿੰਘ ਹੋਪ, ਮਨਿੰਦਰ ਸਿੰਘ ਖਾਲਸਾ, ਰਾਜਵੀਰ ਸਿੰਘ ਗੋਲੇਵਾਲਾ, ਸਰਬਜੋਤ ਸਿੰਘ ਸਾਹਨੀ, ਸ਼ਰਨਜੀਤ ਸਿੰਘ ਸਰਾਂ, ਗੁਰਜੰਟ ਸਿੰਘ ਧੋਸੀ, ਦਿਆ ਸਿੰਘ, ਮਿੰਟੂ ਦੀਪ ਸਿੰਘ ਵਾਲਾ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਬਾਬਾ ਅੱਛਰ ਸਿੰਘ, ਗੁਰਜੀਤ ਸਿੰਘ ਅਤੇ ਅਰਸ਼ਦੀਪ ਸਿੰਘ ਸੰਧੂ ਸਮੇਤ ਪੰਥਦਰਦੀਆਂ ਅਤੇ ਪੰਥਕ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਰਰਪਿਤ ਕੇਸਰੀ ਦਸਤਾਰ ਪੈਦਲ ਮਾਰਚ 25 ਦਸੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਖਾਲਸਾ ਦੀਵਾਨ ਤੋਂ ਸ਼ੁਰੂ ਹੋ ਕੇ ਘੰਟਾ ਘਰ ਚੌਕ, ਭਾਈ ਘਨੱਈਆ ਚੱਕ. ਬੱਸ ਸਟੈਂਡ ਰੋਡ ਜੁਬਲੀ ਸਿਨੇਮਾ ਚੌਕ, ਡੈਲਵਿਨ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਫਰੀਦ ਜੀ ਵਿਖੇ ਸਮਾਪਤ ਹੋਵੇਗਾ ਜਿਸ ਵਿੱਚ ਗੱਤਕਾ ਦੀਆਂ ਟੀਮਾ ਆਪਣੀ ਕਲਾ ਦੇ ਜੌਹਰ ਵਿਖਾਉਣਗੀਆਂ ।
ਉਹਨਾਂ ਕਿਹਾ ਕਿ ਜਿੰਨਾ ਵੀਰਾਂ ਨੂੰ ਦਸਤਾਰ ਬੰਨਣੀ ਨਹੀਂ ਆਉਂਦੀ ਉਨ੍ਹਾਂ ਵੀਰਾਂ ਦੇ ਸਿਰਾ ਤੇ ਦਸਤਾਰਾਂ ਸਜਾਈਆਂ ਜਾਣਗੀਆਂ ਅਤੇ ਜੋ ਵੀਰ ਆਪਣੇ ਜੀਵਨ ਵਿੱਚ ਦਸਤਾਰ ਸਜਾਉਣ ਦਾ ਪ੍ਰਣ ਕਰਨਗੇ ਉਨ੍ਹਾਂ ਵੀਰਾਂ ਨੂੰ ਦਸਤਾਰਾ ਮੁਫਤ ਵੰਡੀਆ ਜਾਣਗੀਆ। ਉਨ੍ਹਾਂ ਕਿਹਾ ਕਿ ਅੰਮ੍ਰਿਤ ਅਭਿਲਾਸ਼ੀਆ ਨੂੰ ਕਕਾਰਾ ਸਮੇਤ ਅੰਮ੍ਰਿਤ ਛਕਾਉਣ ਤੱਕ ਦੀ ਸੇਵਾ ਦੀ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਮੇਤ ਇਲਾਕਾ ਵਾਸੀਆਂ ਨੂੰ ਕੰਸਰੀ ਦਸਤਾਰ ਪੈਦਲ ਮਾਰਚ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੇਸਰੀ ਦਸਤਾਰ ਮਾਰਚ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਪੰਥਦਰਦੀਆਂ, ਪੰਥਕ ਜਥੇਬੰਦੀਆਂ, ਬੁੱਧੀਜੀਦੀਆਂ, ਸਮਾਜਸੇਵੀਆ ਧਾਰਮਿਕ ਸਖਸੀਅਤਾਂ ਸਮੇਤ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ।
