ਸ਼੍ਰੋਮਣੀ ਅਕਾਲੀ ਦਲ ਦੀ ਆਈ.ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਅਮ੍ਰਿਤਸਰ ਤੋਂ ਗ੍ਰਿਫ਼ਤਾਰ

ਲਲਿਤ ਕੁਮਾਰ,

ਅੰਮ੍ਰਿਤਸਰ 16 ਨਵੰਬਰ 2025:

ਅਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇਕ ਕੈਫੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਆਈ.ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਤਰਨਤਾਰਨ ਪੁਲਿਸ ਵੱਲੋਂ ਅਚਾਨਕ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ, ਗਿੱਲ ਜਦੋਂ ਕੈਫੇ ਵਿੱਚ ਬੈਠੇ ਸਨ, ਤਦ ਤਰਨਤਾਰਨ ਪੁਲਿਸ ਦੀ ਟੀਮ ਬਿਨਾਂ ਕਿਸੇ ਕਾਰਣ ਦੱਸੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਗਈ ਤੇ ਕੈਫੇ ਦਾ ਡੀ.ਵੀ.ਆਰ ਵੀ ਕਬਜ਼ੇ ਵਿੱਚ ਲੈ ਲਿਆ ਗਿਆ।

ਸੂਤਰਾਂ ਮੁਤਾਬਕ, ਤਰਨਤਾਰਨ ਉਪਚੋਣਾਂ ਦੌਰਾਨ ਵੀ ਪੁਲਿਸ ਵੱਲੋਂ ਨਛੱਤਰ ਗਿੱਲ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਸਨ। ਗਿੱਲ ਦੀ ਗ੍ਰਿਫ਼ਤਾਰੀ ਡੀ.ਐਸ.ਪੀ. ਅਤੁਲ ਸੋਨੀ ਦੀ ਅਗਵਾਈ ਹੇਠ ਕੀਤੀ ਗਈ ਹੈ, ਜੋ ਇਸ ਵੇਲੇ ਗੋਇੰਦਵਾਲ ਸਾਹਿਬ ‘ਚ ਤੈਨਾਤ ਹਨ।

ਪੁਲਿਸ ਨੇ ਦੱਸਿਆ ਹੈ ਕਿ ਨਛੱਤਰ ਸਿੰਘ ਸਮੇਤ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਪੀ. ਹੈੱਡਕੁਆਰਟਰ ਅਜੈ ਰਾਜ ਅਨੁਸਾਰ, 5 ਨਵੰਬਰ ਨੂੰ ਚੋਣ ਦੌਰਾਨ ਗਿੱਲ ਵੱਲੋਂ ਸੀ.ਆਈ.ਏ. ਸਟਾਫ ਦੇ ਕਰਮਚਾਰੀਆਂ ਨਾਲ ਬਦਸਲੂਕੀ ਤੇ ਰੁਕਾਵਟ ਪੈਦਾ ਕਰਨ ਦੀ ਘਟਨਾ ਸਾਹਮਣੇ ਆਈ ਸੀ, ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ।

ਇਸੀ ਮਾਮਲੇ ਵਿੱਚ ਹੁਣ ਕਾਰਵਾਈ ਕਰਦਿਆਂ ਗਿੱਲ ਨੂੰ ਅਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਉਧਰ, ਇਸ ਗ੍ਰਿਫ਼ਤਾਰੀ ਨਾਲ ਅਕਾਲੀ ਦਲ ਦੇ ਵਰਕਰਾਂ ਵਿੱਚ ਰੋਸ ਹੈ।

Leave a Reply

Your email address will not be published. Required fields are marked *