ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਸਪੋਰਟਸ ਡੇ ਮਨਾਇਆ

ਸੁਖਜਿੰਦਰ ਸਹੋਤਾ,

ਫ਼ਰੀਦਕੋਟ 23 ਨਵੰਬਰ 2025:

ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਫਰੀਦਕੋਟ ਵਿਖੇ ਸਪੋਰਟਸ ਡੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ ਅਤੇ ਮੁੱਖ ਅਧਿਆਪਿਕਾ ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ।

ਇਸ ਮੌਕੇ ਸਕੂਲ ਦੇ ਚਾਰ ਹਾਊਸਾਂ ਦੇ ਵਿਦਿਆਰਥੀਆਂ ਨੇ ਪੂਰਨ ਦਿਲਚਸਪੀ ਨਾਲ ਭਾਗ ਲਿਆ। ਸਕੂਲ ਦੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ, ਸਾਹਿਬਜ਼ਾਦਾ ਫ਼ਤਹਿ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਅਥਲੈਟਿਕਸ ਖੇਡਾਂ ਜਿਵੇਂ ਦੌੜਾਂ 100 ਮੀਟਰ , 200 ਮੀਟਰ, 400 ਮੀਟਰ ਅਤੇ ਰੱਸਾਕਸ਼ੀ ਸਮੇਤ ਵਿਰਾਸਤੀ ਖੇਡਾਂ ’ਚ ਭਾਗ ਲਿਆ।

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਿਕਾ ਸਰਬਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਮੈਡਲ ਪਹਿਣਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਨੇ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਖੇਡਾਂ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਮਨ ਹੁੰਦਾ ਹੈ।

ਇਸ ਮੌਕੇ ਛੇਵੀਂ ਬੀ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੂੰ ਬੈੱਸਟ ਐਥਲੀਟ ਵਜੋਂ ਚੁਣਿਆ ਗਿਆ। ਇਸ ਖੇਡ ਮੁਕਾਬਲੇ ’ਚ ਓਵਰ ਆਲ ਜੇਤੂ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਜੇਤੂ ਰਿਹਾ। ਇਸ ਦੀ ਹਾਊਸ ਦੇ ਇੰਚਾਰਜ਼ ਗੁਰਪ੍ਰੀਤ ਕੌਰ ਸੰਧੂ ਐੱਸ.ਐਸ.ਮਿਸਟ੍ਰੈਸ ਸਨ।

ਇਹ ਸਮੁੱਚਾ ਖੇਡ ਸਮਾਗਮ ਲਖਵੀਰ ਸਿੰਘ ਡੀ.ਪੀ.ਈ ਦੀ ਕਰੜੀ ਮਿਹਨਤ ਸਦਕਾ ਸਫਲਤਾ ਪੂਰਵਕ ਨੇਪਰੇ ਚੜਿਆ। ਇਸ ਖੇਡ ਸਮਾਗਮ ’ਚ ਸਕੂਲ ਦੇ ਸਟਾਫ ’ਚੋਂ ਬਲਵਿੰਦਰ ਸਿੰਘ ਵਿਰਕ, ਗੁਰਜੀਤ ਸਿੰਘ ਟਹਿਣਾ,ਸੰਜੀਵ ਕੁਮਾਰ, ਮੈਡਮ ਪਿ੍ਅੰਕਾ,ਰਣਦੀਪ ਕੌਰ, ਸੁਨੀਤਾ ਰਾਣੀ,ਰੁਪਿੰਦਰ ਕੌਰ,ਹਰਪ੍ਰੀਤ ਕੌਰ,ਮਨਪ੍ਰੀਤ ਕੌਰ ,ਹਰਵਿੰਦਰ ਕੌਰ, ਰਮਨ ਕੁਮਾਰੀ ਅਤੇ ਗੁਰਬੰਸ ਸਿੰਘ ਹਾਜ਼ਰ ਰਹੇ।

 

Leave a Reply

Your email address will not be published. Required fields are marked *