ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਬਿਜਲੀ ਵਿਭਾਗ ਦੇ ਵਿਕਾਸੀ ਕੰਮਾਂ ਦਾ ਉਦਘਾਟਨ

ਸੁਖਜਿੰਦਰ ਸਹੋਤਾ

ਫ਼ਰੀਦਕੋਟ 09 ਅਕਤੂਬਰ 2025:

ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਟਰੈਂਡਸ ਸ਼ੋਅਰੂਮ ਦੇ ਉਲਟ ਨਿਊ ਮਾਡਲ ਸਕੂਲ ਚੌਕ ਸਰਕੂਲਰ ਰੋਡ ਫ਼ਰੀਦਕੋਟ ਵਿਖੇ ਬਿਜਲੀ ਵਿਭਾਗ ਵੱਲੋਂ ਆਰ ਡੀ ਐੱਸ ਐੱਸ ਸਕੀਮ ਹੇਠ ਕਰਵਾਏ ਗਏ 75 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸੀ ਕੰਮਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਅਪਣੇ ਸੰਬੋਧਨ ਵਿਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਬਿਜਲੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਪ੍ਰੋਜੈਕਟ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰ ਡੀ ਐੱਸ ਐੱਸ ਸਕੀਮ ਯੋਜਨਾ ਦੇ ਤਹਿਤ ਬਿਜਲੀ ਸਪਲਾਈ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ, ਜਿਸ ਨਾਲ ਬਿਜਲੀ ਦੀ ਘਾਟ ਤੇ ਲੋ-ਵੋਲਟੇਜ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਫ਼ਰੀਦਕੋਟ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਿਕਾਸੀ ਕੰਮਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸੁਵਿਧਾਵਾਂ ਦਾ ਪੂਰਾ ਲਾਭ ਮਿਲ ਸਕੇ।

 ਇਸ ਮੌਕੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਹਰਿੰਦਰ ਸਿੰਘ ਚਹਿਲ ਵਧੀਕ ਨਿਗਰਾਨ ਇੰਜੀਨੀਅਰ, ਇੰਜੀ. ਨਰਿੰਦਰਪਾਲ ਸਿੰਘ ਐੱਸਡੀਓ, ਇੰਜੀ. ਨਛੱਤਰ ਸਿੰਘ ਐਸਡੀਓ, ਇੰਜੀ. ਸੁਖਬੀਰ ਸਿੰਘ ਸੰਧੂਤ ਐਸਡੀਓ, ਇੰਜੀ. ਪ੍ਰਵੀਨ ਕੁਮਾਰ ਐਸਡੀਓ , ਐਮ.ਸੀ ਵਿਜੇ ਛਾਬੜਾ, ਗਗਨਦੀਪ ਸਿੰਘ ਪਿੱਪਲੀ, ਦਵਿੰਦਰ ਸਿੰਘ ਭਾਗਥਲਾਂ , ਗੁਰਮੀਤ ਸਿੰਘ ਮਾਨੀ ਸਿੰਘ ਵਾਲਾ, ਅਮਰਜੀਤ ਸਿੰਘ ਮਾਸਟਰ, ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਭਾਣਾ, ਸਤਨਾਮ ਸਿੰਘ , ਰਜਿੰਦਰ ਦਾਸ ਰਿੰਕੂ, ਗੁਰਪ੍ਰੀਤ ਸਿੰਘ ਸੱਗੂ ਅਤੇ ਜਗਮੋਹਨ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *