ਲੈਫਟੀਨੈਂਟ ਬਰਜਿੰਦਰ ਸਿੰਘ ਦਾ ਪਿੰਡ ਢੇਸੀਆਂ ਪਹੁੰਚਣ ‘ਤੇ ਭਰਵਾਂ ਸਵਾਗਤ

News99Punjab

ਡੇਰਾ ਬਾਬਾ ਨਾਨਕ:

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਢੇਸੀਆਂ ਦੇ ਨੌਜਵਾਨ ਬਰਜਿੰਦਰ ਸਿੰਘ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਨਾ ਸਿਰਫ਼ ਆਪਣੇ ਮਾਪਿਆਂ ਦਾ, ਸਗੋਂ ਪੂਰੇ ਇਲਾਕੇ ਦਾ ਨਾਮ ਚਮਕਾ ਦਿੱਤਾ ਹੈ।ਲੈਫਟੀਨੈਂਟ ਬਰਜਿੰਦਰ ਸਿੰਘ ਨੇ ਚਾਰ ਸਾਲ ਦੀ ਕਠਿਨ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਜੱਦੀ ਪਿੰਡ ਢੇਸੀਆਂ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੇ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਏ ਬਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਘਰ ਵਲੋਂ ਸਿਰਪਾਉ ਸਾਹਿਬ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ।ਇਸ ਮੌਕੇ ਪਿੰਡ ਵਾਸੀਆਂ ਨੇ ਗੁਲਦਸਤੇ ਭੇਟ ਕਰਕੇ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਸਮਾਗਮ ਦੌਰਾਨ ਲੈਫਟੀਨੈਂਟ ਬਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ 2022 ਵਿੱਚ ਐਨਡੀਏ ਟੈਸਟ ਪਾਸ ਕੀਤਾ ਸੀ। ਤਿੰਨ ਸਾਲ ਦੀ ਟ੍ਰੇਨਿੰਗ ਉਸਨੇ ਪੂਨੇ ਤੋਂ ਅਤੇ ਇੱਕ ਸਾਲ ਦੀ ਟ੍ਰੇਨਿੰਗ ਦੇਹਰਾਦੂਨ ਵਿੱਚ ਪੂਰੀ ਕੀਤੀ।ਉਸਨੇ ਦੱਸਿਆ ਕਿ ਇਸ ਉਪਲਬਧੀ ਦੇ ਪਿੱਛੇ ਉਸਦੇ ਮਾਪਿਆਂ — ਪਿਤਾ ਪ੍ਰਿੰਸੀਪਲ ਰਤਨ ਸਿੰਘ ਅਤੇ ਮਾਤਾ ਬਲਵਿੰਦਰ ਕੌਰ — ਦਾ ਮਹੱਤਵਪੂਰਨ ਯੋਗਦਾਨ ਹੈ।

ਮਾਪਿਆਂ ਨੇ ਭੀ ਆਪਣੇ ਪੁੱਤਰ ਦੀ ਸਫਲਤਾ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਪੁੱਤਰ ਬਰਜਿੰਦਰ ਸਿੰਘ ਨੇ ਆਪਣੀ ਮਿਹਨਤ ਸਦਕਾ ਪਰਿਵਾਰ ਅਤੇ ਪਿੰਡ ਦਾ ਮੱਥਾ ਉੱਚਾ ਕੀਤਾ ਹੈ, ਜਦਕਿ ਛੋਟਾ ਪੁੱਤਰ ਇਸ ਸਮੇਂ ਕਨੇਡਾ ਵਿੱਚ ਸਟੱਡੀ ਕਰ ਰਿਹਾ ਹੈ।ਇਸ ਮੌਕੇ ਪਿੰਡ ਵਾਸੀਆਂ, ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਵੱਡੀ ਗਿਣਤੀ ਮੌਜੂਦ ਰਹੀ। ਪਿੰਡ ਢੇਸੀਆਂ ਵਿੱਚ ਮਾਣ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਕੋਈ ਨੌਜਵਾਨ ਲੈਫਟੀਨੈਂਟ ਦੀ ਸਫਲਤਾ ਦੀ ਵਧਾਈ ਦੇ ਰਿਹਾ ਹੈ।

Leave a Reply

Your email address will not be published. Required fields are marked *