ਰਾਹੋਂ ਦਾ ਅਗਵਾ ਕੀਤਾ ਗਿਆ ਪਰਿਵਾਰ ਸੁਰੱਖਿਅਤ ਘਰ ਪਰਤਿਆ

News99punjab

ਰਾਹੋਂ (ਨਵਾਂਸ਼ਹਿਰ), 7 ਅਕਤੂਬਰ 2025:

ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਾਲਵਿੰਦਰ ਸਿੰਘ ਕੰਗ ਦੇ ਯਤਨਾਂ ਨਾਲ ਰਾਹੋਂ ਦੇ ਇੱਕ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਰਾਨ ਵਿੱਚ ਅਗਵਾ ਕੀਤੇ ਗਏ ਤਿੰਨ ਹੀ ਮੈਂਬਰ ਸੋਮਵਾਰ ਸ਼ਾਮ ਆਪਣੇ ਵਤਨ ਸੁਰੱਖਿਅਤ ਵਾਪਸ ਆ ਗਏ।ਸਥਾਨਕ ਮੋਹੱਲਾ ਚੌਕ ਪੱਟੂਆਂ ਦੇ ਰਹਿਣ ਵਾਲੇ ਧਰਮਿੰਦਰ ਸਿੰਘ, ਉਸ ਦੀ ਪਤਨੀ ਸੰਦੀਪ ਕੌਰ ਅਤੇ ਪੁੱਤਰ ਮਨਕੀਰਤ ਸਿੰਘ ਨੇ ਵਾਪਸੀ ਉਪਰਾਂਤ ਸਾਂਸਦ ਮਾਲਵਿੰਦਰ ਸਿੰਘ ਕੰਗ ਦਾ ਆਭਾਰ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਤੁਰੰਤ ਕਾਰਵਾਈ ਅਤੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਹੀ ਇਹ ਸੰਭਵ ਹੋ ਸਕਿਆ।

ਪਰਿਵਾਰ ਜਦੋਂ ਰਾਹੋਂ ਪਹੁੰਚਿਆ ਤਾਂ ਉਨ੍ਹਾਂ ਦੇ ਬਜ਼ੁਰਗ ਮਾਪੇਆਂ ਦੀਆਂ ਅੱਖਾਂ ਚ ਖੁਸ਼ੀ ਦੇ ਅੰਸੂ छलਕ ਪਏ।ਸਾਂਸਦ ਕੰਗ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਤੱਕ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਰਾਹੀਂ ਪਹੁੰਚਿਆ ਸੀ, ਜਦੋਂ ਪਰਿਵਾਰ ਦੇ ਮੈਂਬਰ 25 ਸਤੰਬਰ ਨੂੰ ਤੇਹਰਾਨ ਪਹੁੰਚਣ ਤੋਂ ਤੁਰੰਤ ਬਾਅਦ ਗੁੰਮ ਹੋ ਗਏ ਸਨ।

ਧੋਖੇਬਾਜ਼ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਕਨੇਡਾ ਵਿੱਚ ਬਸਾਉਣ ਦਾ ਲਾਲਚ ਦੇ ਕੇ ਠੱਗ ਲਿਆ ਸੀ। ਝੂਠੇ ਵਾਅਦਿਆਂ ਤਹਿਤ ਉਨ੍ਹਾਂ ਨੂੰ ਦੁਬਈ ਰਾਹੀਂ ਇਰਾਨ ਭੇਜਿਆ ਗਿਆ, ਜਿੱਥੇ ਤੇਹਰਾਨ ਦੇ ਇਮਾਮ ਖੁਮੈਨੀ ਇੰਟਰਨੈਸ਼ਨਲ ਏਅਰਪੋਰਟ ‘ਤੇ ਏਜੰਟ ਨਾਲ ਸੰਬੰਧਿਤ ਤੱਤਾਂ ਨੇ ਉਨ੍ਹਾਂ ਦਾ ਅਗਵਾ ਕਰ ਲਿਆ। ਇਸ ਤੋਂ ਬਾਅਦ ਪਰਿਵਾਰ ਨੂੰ ਕੈਦ ਕਰਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।ਸਾਂਸਦ ਕੰਗ ਨੇ ਕਿਹਾ ਕਿ, “ਇਹ ਮੇਰਾ ਨੈਤਿਕ ਫਰਜ ਸੀ ਕਿ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਮੈਂ ਤੁਰੰਤ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨਾਲ ਨਵੀਂ ਦਿੱਲੀ ਵਿੱਚ ਮਿਲ ਕੇ ਇਹ ਮਾਮਲਾ ਉਠਾਇਆ। ਵਿਦੇਸ਼ ਮੰਤਰਾਲੇ ਦੇ ਹਸਤਖੇਪ ਤੋਂ ਬਾਅਦ ਪਰਿਵਾਰ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ ਅਤੇ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ।”

Leave a Reply

Your email address will not be published. Required fields are marked *