News99punjab Desk
ਤਰਨਤਾਰਨ, 30 ਨਵੰਬਰ 2025:
ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੇ ਮਾਮਲੇ ‘ਚ ਤਰਨ ਤਾਰਨ ਦੀ ਐਡੀਸ਼ਨਲ ਸੈਸ਼ਨ ਅਦਾਲਤ ‘ਚ ਸੁਣਵਾਈ ਰਾਤ 2 ਵਜੇ ਤੱਕ ਚੱਲੀ । ਬਹਿਸ ਦੌਰਾਨ ਪੁਲਿਸ ਵਲੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਏ ਜਦਕਿ ਬਚਾਅ ਧਿਰ ਨੇ ਕੰਚਨਪ੍ਰੀਤ ਦੀ ਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਜੱਜ ਨੇ ਆਪਣਾ ਫੈਸਲਾ ਰਾਖਵਾਂ ਰੱਖਿਆ ਹੋਇਆ ਸੀ ।
ਇਹ ਪਹਿਲੀ ਵਾਰ ਹੈ ਕਿ ਕਿਸੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਜ਼ਿਲ੍ਹਾ ਅਦਾਲਤ ‘ਚ ਦੇਰ ਰਾਤ ਤੱਕ ਸੁਣਵਾਈ ਚੱਲੀ । ਜ਼ਿਕਰਯੋਗ ਹੈ ਕਿ ਥਾਣਾ ਮਜੀਠਾ ਵਿਖੇ ਦਰਜ ਇਕ ਮਾਮਲੇ ‘ਚ ਜ਼ਮਾਨਤ ਲੈਣ ਤੋਂ ਬਾਅਦ ਪੁਲਿਸ ਥਾਣੇ ਪਹੁੰਚੀ ਕੰਚਨਪ੍ਰੀਤ ਕੌਰ ਨੂੰ ਝਬਾਲ ਪੁਲਿਸ ਵਲੋਂ ਇਕ ਹੋਰ ਮਾਮਲੇ ‘ਚ ਗਿ੍ਫ਼ਤਾਰ ਕਰਨ ਤੋਂ ਬਾਅਦ ਦੇਰ ਸ਼ਾਮ ਤਰਨ ਤਾਰਨ ਦੇ ਜੱਜ ਪੰਕਜ ਵਰਮਾ ਦੀ ਐਡੀਸ਼ਨਲ ਸ਼ੈਸ਼ਨ ਅਦਾਲਤ ‘ਚ ਪੇਸ਼ ਕੀਤਾ ਗਿਆ।
ਇਹ ਪਹਿਲੀ ਵਾਰ ਹੋਇਆ ਕਿ ਹਾਈਕੋਰਟ ਦੇ ਹੁਕਮਾਂ ‘ਤੇ ਜ਼ਿਲ੍ਹਾ ਅਦਾਲਤ ‘ਚ ਦੇਰ ਰਾਤ ਤੱਕ ਸੁਣਵਾਈ ਚੱਲੀ ।ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਐਡੀਸ਼ਨਲ ਸੈਸ਼ਨ ਜੱਜ ਤਰਨ ਤਾਰਨ ਨੂੰ ਇਸ ਕੇਸ ‘ਚ ਕੰਚਨਪ੍ਰੀਤ ਕੌਰ ਨੂੰ ਜੁਡੀਸ਼ੀਅਲ ਰਿਹਾਸਤ ‘ਚ ਰੱਖਣ ਦੇ ਨਾਲ-ਨਾਲ ਕੰਚਨਪ੍ਰੀਤ ਕੌਰ ਦੀ ਪੈਰਵੀ ਲਈ ਚੰਡੀਗੜ੍ਹ ਦੇ ਸੀਨੀਅਰ ਵਕੀਲਾਂ ਦੇ ਤਰਨ ਤਾਰਟ ਪਹੁੰਚਣ ਤੱਕ ਸੁਣਵਾਈ ਮੁਲਤਵੀ ਰੱਖਣ ਬਾਰੇ ਵੀ ਕਿਹ ਗਿਆ ।
ਕੰਚਨਪ੍ਰੀਤ ਕੌਰ ਵਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਹੋਰ ਸੀਨੀਅਰ ਵਕੀਲ ਰਾਤ 8 ਵਜੇ ਦੇ ਕਰੀਬ ਤਰਨ ਤਾਰਨ ਅਦਾਲਤ ‘ਚ ਪਹੁੰਚੇ ।ਸਰਕਾਰੀ ਧਿਰ ਵਲੋਂ ਵੀ ਚੰਡੀਗੜ੍ਹ ਤੋਂ ਸੀਨੀਅਰ ਵਕੀਲ ਆਉਣ ਸੰਬੰਧੀ ਅਦਾਲਤ ਨੂੰ ਸੂਚਿਤ ਕਰਕੇ ਸਮਾਂ ਮੰਗਿਆ ਗਿਆ ਤੇ ਰਾਤ 10 ਵਜੇ ਦੇ ਕਰੀਬ ਸਰਕਾਰੀ ਧਿਰ ਦੇ ਵਕੀਲ ਵੀ ਅਦਾਲਤ ‘ਚ ਪਹੁੰਚੇ ਤੇ ਬਹਿਸ ਸ਼ੁਰੂ ਕੀਤੀ।
