ਰਾਜਾ ਵੜਿੰਗ ਮਾਮਲੇ ‘ਚ 19 ਨਵੰਬਰ ਤੱਕ ਦੁਬਾਰਾ ਰਿਪੋਰਟ ਮੰਗੀ; ਬਾਜਵਾ ਨੂੰ ਭਾਈ ਜੈਤਾ ਜੀ ਤਸਵੀਰ ਬੇਅਦਬੀ ਕੇਸ ‘ਚ ਨਿੱਜੀ ਹਾਜ਼ਰੀ ਦੇ ਹੁਕਮ

News99Punjab

ਕਪੂਰਥਲਾ, 10 ਨਵੰਬਰ 2025:

ਕੇਂਦਰੀ ਮੰਤਰੀ ਰਹੇ ਮਰਹੂਮ ਸ. ਬੂਟਾ ਸਿੰਘ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਅਪਮਾਨਜਨਕ ਟਿੱਪਣੀ ਦੇ ਮਾਮਲੇ ਵਿੱਚ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਐਸ.ਐਸ.ਪੀ. ਕਪੂਰਥਲਾ ਨੇ ਸਥਿਤੀ ਰਿਪੋਰਟ ਪੇਸ਼ ਕੀਤੀ।ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਗ੍ਰਿਫ਼ਤਾਰੀ ਸਬੰਧੀ ਪੁੱਛਗਿੱਛ ਦੌਰਾਨ ਡੀ.ਐਸ.ਪੀ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ੍ਰੀ ਸਰਬਜੋਤ ਸਿੰਘ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਤੋਂ ਜਾਤੀ ਪ੍ਰਮਾਣ–ਪੱਤਰ ਵੀ ਹਾਸਲ ਕੀਤਾ ਗਿਆ ਹੈ।

ਪੁਲਿਸ ਵੱਲੋਂ ਫ਼ਾਰੈਂਸਿਕ ਜਾਂਚ ਲਈ ਸ਼ਿਕਾਇਤਕਰਤਾ ਤੋਂ ਪ੍ਰਾਪਤ ਮੀਡੀਆ ਰਿਕਾਰਡ ਇਕੱਠਾ ਕਰ ਲਿਆ ਗਿਆ ਹੈ।ਕਮਿਸ਼ਨ ਨੇ ਰਾਜਾ ਵੜਿੰਗ ਮਾਮਲੇ ਵਿੱਚ ਅਗਲੀ ਕਾਰਵਾਈ ਬਾਰੇ 19 ਨਵੰਬਰ ਤੱਕ ਮੁੜ ਰਿਪੋਰਟ ਮੰਗੀ ਹੈ ਅਤੇ ਹਫ਼ਤੇ–ਹਫ਼ਤੇ ਅੱਪਡੇਟ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।ਇਸੇ ਦੌਰਾਨ, ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਅਦਬੀ ਸਬੰਧੀ ਮਾਮਲੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਪੱਖੋਂ ਐਡਵੋਕੇਟ ਅਰਵਿੰਦ ਸਿੰਘ ਸੱਚਦੇਵਾ ਹਾਜ਼ਰ ਹੋਏ।

ਉਨ੍ਹਾਂ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਗਲੀ ਤਰੀਕ ਦੀ ਮੰਗ ਕੀਤੀ। ਕਮਿਸ਼ਨ ਚੇਅਰਮੈਨ ਨੇ ਇਹ ਮੰਗ ਮਨਜ਼ੂਰ ਕਰਦਿਆਂ 19 ਨਵੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ।

Leave a Reply

Your email address will not be published. Required fields are marked *