ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਦੇ ਮੁਖੀ ਬਾਬਾ ਲਾਡੀ ਨਾਥ ਉੱਤੇ ਜਾਨਲੇਵਾ ਹਮਲਾ

ਲਲਿਤ ਕੁਮਾਰ

ਸ਼੍ਰੀ ਅੰਮ੍ਰਿਤਸਰ 09 ਅਕਤੂਬਰ 2025:

ਖਾਸਾ ਤੋਂ ਘਰ ਵਾਪਸੀ ਦੌਰਾਨ ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਦੇ ਮੁਖੀ ਬਾਬਾ ਲਾਡੀ ਨਾਥ ਉੱਤੇ ਜਾਨਲੇਵਾ ਹਮਲਾ ਹੋਇਆ। ਜਾਣਕਾਰੀ ਮੁਤਾਬਕ, ਬਾਬਾ ਲਾਡੀ ਨਾਥ ਜੀ ਜਦੋਂ ਆਪਣੇ ਘਰ ਵੱਲ ਆ ਰਹੇ ਸਨ, ਉਸ ਦੌਰਾਨ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਉਨ੍ਹਾਂ ਦੀ ਗੱਡੀ ਉੱਤੇ ਗੋਲੀ ਚਲਾ ਦਿੱਤੀ। ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਬਾਬਾ ਲਾਡੀ ਨਾਥ ਜੀ ਨੇ ਦੱਸਿਆ ਕਿ ਹਮਲਾਵਰ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਉਧਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *