ਫਿਰੋਜ਼ਪੁਰ ਸ਼ਹਿਰ ਦੇ ਮੇਨ ਬਜ਼ਾਰ ‘ਚ ਹੋਈ ਗੁੰਡਾਗਰਦੀ, ਪੂਰੀ ਘਟਨਾ ਸੀਸੀਟੀਵੀ ‘ਚ ਕੈਦ

News99punjab

ਫਿਰੋਜ਼ਪੁਰ, 1 ਨਵੰਬਰ 2025:

ਫਿਰੋਜ਼ਪੁਰ ਦੇ ਮੇਨ ਬਜ਼ਾਰ ਵਿੱਚ ਕੌਸਮੈਟਿਕ ਦੀ ਦੁਕਾਨ ‘ਚ ਹੋਏ ਵਿਵਾਦ ਨੇ ਹਲਚਲ ਮਚਾ ਦਿੱਤੀ। ਦੁਕਾਨ ਅੰਦਰ ਸਟੋਰ ‘ਚ ਸੀਸੀਟੀਵੀ ਕੈਮਰੇ ਨੂੰ ਲੈ ਕੇ ਹੋਇਆ ਝਗੜਾ ਪੂਰੇ ਮਾਮਲੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਹਨ।

ਜਾਣਕਾਰੀ ਮੁਤਾਬਕ, ਇਕ ਲੜਕੀ ਦੁਕਾਨ ਤੇ ਸਮਾਨ ਖਰੀਦਣ ਆਈ ਸੀ। ਜਦ ਉਹ ਡਰੈੱਸ ਟਰਾਈ ਕਰਨ ਲਈ ਸਟੋਰ ਰੂਮ ਗਈ ਤਾਂ ਉਸ ਨੇ ਉੱਥੇ ਸੀਸੀਟੀਵੀ ਕੈਮਰਾ ਲੱਗਿਆ ਦੇਖਿਆ। ਇਸ ਮਾਮਲੇ ਚ ਉਸ ਨੇ ਆਪਣੇ ਪਰਿਵਾਰ ਨੂੰ ਬੁਲਾਇਆ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਦੁਕਾਨਦਾਰਾਂ ਵਿਚਾਲੇ ਤਨਾਅ ਪੈਦਾ ਹੋ ਗਿਆ।

ਇਸ ਦੌਰਾਨ, ਕੁਝ ਨੌਜਵਾਨਾਂ ਨੇ ਦੁਕਾਨਦਾਰਾਂ ‘ਤੇ ਹਮਲਾ ਕਰ ਦਿੱਤਾ ਤੇ ਹਵਾਈ ਫਾਇਰਿੰਗ ਵੀ ਕੀਤੀ। ਘਟਨਾ ‘ਚ ਦੋ ਦੁਕਾਨਦਾਰ ਤੇ ਇਕ ਹੋਰ ਨੌਜਵਾਨ ਜ਼ਖਮੀ ਹੋਏ ਹਨ।  ਮਾਮਲਾ ਬਹੁਤ ਵਧ ਗਿਆ ਤੇ ਦੁਕਾਨਦਾਰਾਂ ਨੇ ਰੋਸ਼ ਵਜੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।ਇਸ ਸੰਬੰਧ ‘ਚ ਡੀ.ਐਸ.ਪੀ. ਵਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਦੁਕਾਨਦਾਰਾਂ ਵਲੋਂ ਮੰਗ ਕੀਤੀ ਗਈ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇ।

Leave a Reply

Your email address will not be published. Required fields are marked *