ਫਾਜਿ਼ਲਕਾ ਹੋ ਗਿਆ ਵੱਡਾ ਹਾਦਸਾ ਵੱਡੀ ਗਿਣਤੀ ਚ ਲੋਕ ਜ਼ਖਮੀ

ਸੁਖਵਿੰਦਰ ਥਿੰਦ

ਫਾਜ਼ਿਲਕਾ 26 ਨਵੰਬਰ 2025:

ਫਾਜਿ਼ਲਕਾ ਦੇ ਪਿੰਡ ਟਾਹਲੀ ਵਾਲਾ ਬੋਦਲਾ ਦੇ ਨਜ਼ਦੀਕ ਦੇਰ ਸ਼ਾਮ ਬਸ ਅਤੇ ਕੈਂਟਰ ਵਿਚਕਾਰ ਆਪਣੀ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੌਰਾਨ ਮੌਤਾਂ ਦੇ ਨਾਲ 40 ਤੋਂ ਵੱਧ ਸਵਾਰੀਆਂ ਜ਼ਖਮੀ ਹੋਇਆ। ਇਸ ਸਬੰਧੀ ਜਿਵੇਂ ਹੀ ਸੜਕ ਹਾਦਸਾ ਹੋਇਆ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਅਤੇ ਰਾਹਗੀਰਾਂ ਦੇ ਵੱਲੋਂ ਬਚਾਅ ਕਾਰਜ ਜਾਰੀ ਰੱਖੇ ਅਤੇ ਹਾਲੇ ਵੀ ਲੋਕਾਂ ਵੱਲੋਂ ਬਚਾਅ ਕਾਰਜ ਜਾਰੀ ਹਨ।

ਇਸ ਮੌਕੇ ਪੰਜਾਬ ਪੁਲਿਸ ਐਂਮਬੂਲੈਂਸ ਸਮੇਤ ਕਈ ਲੋਕਾਂ ਵੱਲੋਂ ਪ੍ਰਾਈਵੇਟ ਗੱਡੀਆਂ ਦੇ ਜ਼ਖਮੀਆਂ ਨੂੰ ਫਾਜਿ਼ਲਕਾ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ਼ ਲਈ ਪਹੁੰਚਾਈਆ ਜਾ ਰਿਹਾ ਹੈ। ਇਸ ਮੋਕੇ ਫਾਜਿ਼ਲਕਾ ਦੇ ਸਰਕਾਰੀ ਹਸਪਤਾਲ ਵਿਖੇ ਮ੍ਰਿਤਕ ਦੇ ਪਰਿਵਾਰਾਂ ਦਾ ਰੋ ਰੋ ਕੇ ਬੂਰਾ ਹਾਲ ਹੈ। ਇਸ ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਕੈਂਟਰ ਚਾਲਕ ਅਤੇ ਬਸ ਚਾਲਕ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ ਹੈ।

ਇਸ ਮੌਕੇ ਜੇਰੇ ਇਲਾਜ਼ ਲਈ ਹਸਪਤਾਲ ਔਰਤ ਨੇ ਦੱਸਿਆ ਕਿ ਉਹ ਹਰ ਰੋਜ਼ ਦਿਹਾੜੀ ਕਰਨ ਲਈ ਜਾਂਦੇ ਹਨ ਅਤੇ ਜਦੋਂ ਬਸ ਤੇ ਵਾਪਸ ਆ ਰਹੇ ਸਨ ਤਾਂ ਅਚਾਨਕ ਹੀ ਬਸ ਅਤੇ ਕੈਂਟਰ ਚਾਲਕ ਵਿਚਕਾਰ ਆਪਸੀ ਟੱਕਰ ਹੋਈ ਤਾਂ ਉਹ ਡਿੱਗ ਗਈ ਜਿਸ ਚ ਬਾਅਦ ਵੇਖਿਆ ਕਿ ਬਹੁਤ ਭਿਆਨਕ ਹਾਦਸਾ ਹੋਇਆ। ਖ਼ਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਸੀ ।

Leave a Reply

Your email address will not be published. Required fields are marked *