Sukhjinder Sahota
ਫਰੀਦਕੋਟ 24 ਅਕਤੂਬਰ 2025:
ਡਾ. ਪ੍ਰਗਿਆ ਜੈਨ ਆਈ.ਪੀ.ਐਸ, ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ‘ਚ ਮਾੜੇ ਅਨਸਰਾਂ ਖਿਲਾਫ ਇਕ ਜ਼ੋਰਦਾਰ ਅਤੇ ਨਿਰੰਤਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਜੀ ਦੇ ਯੋਗ ਦਿਸ਼ਾ ਨਿਰਦੇਸ਼ਾ ਤਹਿਤ ਮੈਡੀਕਲ ਹਸਪਤਾਲ, ਫਰੀਦਕੋਟ ਵਿੱਚੋ ਮੋਬਾਇਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਨਵਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਮੈਡੀਕਲ ਹਸਪਤਾਲ, ਫਰੀਦਕੋਟ ਦੀ ਨਿਗਾਰਨੀ ਹੇਠ ਸ:ਥ ਠਾਣਾ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਐਮਰਜੈਸੀ ਵਿਭਾਗ ਨਜਦੀਕ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਬੰਟਾ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਡੋਹਕ ਜਿਲਾ ਸ਼੍ਰੀ ਮੁਕਤਸਰ ਸਾਹਿਬ ਜੋ ਕਿ ਮੈਡੀਕਲ ਹਸਪਤਾਲ ਫਰੀਦਕੋਟ ਵਿੱਚੋ ਪਬਲਿਕ ਦੇ ਮੋਬਾਇਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਅਤੇ ਜੋ ਚੋਰੀ ਦੇ ਮੋਬਾਇਲ ਫੋਨ ਵੇਚਣ ਦੀ ਤਾਕ ਵਿੱਚ ਹੈ।
ਜਿਸ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਬੰਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਟੀਮ ਵੱਲੋਂ ਦੋਸ਼ੀ ਪਾਸੋ ਵੱਖ-ਵੱਖ ਕੰਪਨੀਆ ਦੇ 07 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 436 ਮਿਤੀ 23.10.2025 ਅ/ਧ 305, 317(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਜਿਸ ਉਪੰਰਤ ਉਸ ਪਾਸੋ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।
ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਬੰਟਾ ਸਿੰਘ ਦੇ ਖਿਲਾਫ ਇਸ ਤੋ ਪਹਿਲਾ ਵੀ ਚੋਰੀ ਕਰਨ ਦੀਆਂ ਧਾਰਵਾ ਤਹਿਤ ਥਾਣਾ ਬਰੀਵਾਲਾ ਵਿਖੇ ਮੁਕੱਦਮਾ ਨੰਬਰ 41 ਮਿਤੀ 29.05.2018 ਅ/ਧ 454,380,411 ਆਈ.ਪੀ.ਸੀ ਦਰਜ ਰਜਿਸਟਰ ਹੈ।
ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
******
ਮੁਕੱਦਮਾ ਨੰਬਰ 436 ਮਿਤੀ 23.10.2025
ਅ/ਧ 305, 317(2) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ
ਗ੍ਰਿਫਤਾਰ ਦੋਸ਼ੀ ਬੰਟਾ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਡੋਹਕ ਜਿਲਾ ਸ਼੍ਰੀ ਮੁਕਤਸਰ ਸਾਹਿਬ
ਬ੍ਰਾਮਦਗੀ ਚੋਰੀ ਦੇ 07 ਮੋਬਾਇਲ ਫੋਨ
