ਫਗਵਾੜਾ ‘ਚ ਸ਼ਿਵਸੇਨਾ ਨੇਤਾ ਦੇ ਪੁੱਤਰ ‘ਤੇ ਚਲੀਆਂ ਗੋਲੀਆਂ, ਬਚਾਉਣ ਆਏ ਪਿਤਾ ਵੀ ਹੋਏ ਜ਼ਖਮੀ

ਗੌਰਵ ਬਾਸੀ,

ਫਗਵਾੜਾ 19 ਨਵੰਬਰ 2025:

19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਦੇ ਗੌਸ਼ਾਲਾ ਰੋਡ ਬਜ਼ਾਰ ‘ਚ ਮੰਗਲਵਾਰ ਸ਼ਾਮ ਕੁਝ ਨੌਜਵਾਨਾਂ ਵੱਲੋਂ ਸ਼ਿਵਸੇਨਾ ਨੇਤਾ ਇੰਦਰਜੀਤ ਕਰਵਲ ਦੇ ਪੁੱਤਰ ਜਿੰਮੀ ਕਰਵਲ ‘ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ।

ਗੋਲੀ ਚਲਣ ਦੀ ਘਟਨਾ ਨਾਲ ਬਜ਼ਾਰ ‘ਚ ਹੜਕੰਪ ਮਚ ਗਿਆ।ਮੌਕੇ ਤੇ ਜਦੋਂ ਇੰਦਰਜੀਤ ਕਰਵਲ ਆਪਣੀ ਪੁੱਤਰ ਦੀ ਬਚਾਅ ਲਈ ਪਹੁੰਚੇ ਤਾਂ ਉਹ ਵੀ ਹਮਲਾਵਰਾਂ ਦੀ ਚਪੇਟ ‘ਚ ਆ ਕੇ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਉੱਪਰੰਤ ਡੀ.ਐਸ.ਪੀ. ਭਾਰਤ ਭੂਸ਼ਣ ਅਤੇ ਐਸ.ਐਚ.ਓ. ਊਸ਼ਾ ਰਾਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਕਾਰਨ ਇੱਕ ਖ਼ਾਸ ਸਮਾਜ ਨਾਲ ਸਬੰਧਿਤ ਕੁਝ ਨੌਜਵਾਨਾਂ ਨੇ ਜਿੰਮੀ ਕਰਵਲ ਦੀ ਰੈੱਕੀ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਸਿਵਲ ਹਸਪਤਾਲ ‘ਚ ਮੌਜੂਦ ਸ਼ਿਵਸੇਨਾ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਫਗਵਾੜਾ ਪੁਲਿਸ ਨੂੰ ਹਮਲਾਵਰਾਂ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਾਪਰਵਾਹੀ ਕਾਰਨ ਲੋਕਾਂ ‘ਚ ਰੋਸ ਹੈ।ਹਮਲੇ ਦੀ ਖ਼ਬਰ ਮਿਲਣ ‘ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੇਅਰ ਰਾਮਪਾਲ ਉੱਪਲ ਅਤੇ ਕਈ ਹੋਰ ਰਾਜਨੀਤਿਕ ਨੇਤਾ ਸਿਵਲ ਹਸਪਤਾਲ ਪਹੁੰਚੇ। ਨੇਤਾਵਾਂ ਨੇ ਗੌਸ਼ਾਲਾ ਬਜ਼ਾਰ ‘ਚ ਹੋਏ ਇਸ ਗੋਲੀਕਾਂਡ ਦੀ ਨਿੰਦਾ ਕੀਤੀ ਹੈ।

ਡੀ.ਐਸ.ਪੀ. ਭਾਰਤ ਭੂਸ਼ਣ ਨੇ ਕਿਹਾ ਕਿ ਪੁਲਿਸ ਵੱਲੋਂ ਤੁਰੰਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਦੇ ਵਿਰੋਧ ‘ਚ ਸ਼ਿਵਸੇਨਾ ਅਤੇ ਹੋਰ ਹਿੰਦੂ ਸੰਗਠਨਾਂ ਨੇ 19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਹੈ ਅਤੇ ਸਭ ਨਾਗਰਿਕਾਂ ਨੂੰ ਸਵੇਰੇ 10 ਵਜੇ ਹਨੁਮਾਨ ਗਢੀ ਮੰਦਿਰ ‘ਚ ਇਕੱਠਾ ਹੋਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *